ETV Bharat / state

ਮੀਂਹ ਨੇ ਖੋਹੀ ਗਰੀਬ ਦੇ ਸਿਰ ਦੀ ਛੱਤ - Prime Minister's aavas Scheme

ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿਚ ਮਿਹਨਤ ਮਜਦੂਰੀ ਕਰਦੇ ਇੱਕ ਗਰੀਬ ਪਰਿਵਾਰ ਦਾ ਮਕਾਨ ਢਹਿ ਗਿਆ।ਜਿਸ ਨਾਲ ਮਕਾਨ ਅੰਦਰ ਪਏ ਕੀਮਤੀ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ।

ਮੀਂਹ ਨੇ ਖੋਹੀ ਗਰੀਬ ਦੇ ਸਿਰ ਤੋਂ ਛੱਤ
ਮੀਂਹ ਨੇ ਖੋਹੀ ਗਰੀਬ ਦੇ ਸਿਰ ਤੋਂ ਛੱਤ
author img

By

Published : Sep 15, 2021, 6:38 PM IST

ਫਾਜ਼ਿਲਕਾ: ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਜਿੱਧਰ ਵੀ ਨਜ਼ਰ ਮਾਰੀਏ ਉੱਥੇ ਬਾਰਿਸ਼ ਦਾ ਪਾਣੀ ਹੀ ਪਾਣੀ ਨਜਰ ਆਉਂਦਾ ਹੈ। ਕਈ ਥਾਈਂ ਇਸ ਬਾਰਿਸ਼ ਕਾਰਨ ਕੁੱਝ ਮਕਾਨਾਂ ਦੇ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰਾਂ ਹੀ ਫਾਜ਼ਿਲਕਾ (Fazilka) ਦੇ ਸਰਹੱਦੀ ਪਿੰਡ ਝੰਗੜ ਭੈਣੀ (Border village Jhangar Bhaini) ਵਿਚ ਮਿਹਨਤ ਮਜਦੂਰੀ ਕਰਦੇ ਇੱਕ ਗਰੀਬ ਪਰਿਵਾਰ ਦਾ ਮਕਾਨ ਢਹਿ ਗਿਆ।

ਜਿਸ ਨਾਲ ਮਕਾਨ ਅੰਦਰ ਪਏ ਕੀਮਤੀ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਮਕਾਨ ਵਿਚ ਰਹਿ ਰਹੀ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਆਪਣੇ ਲੜਕੇ ਨਾਲ ਆਪਣੇ ਖਸਤਾ ਹਾਲ ਮਕਾਨ ਵਿਚ ਰਹਿ ਰਹੀ ਸੀ।

ਮੀਂਹ ਨੇ ਖੋਹੀ ਗਰੀਬ ਦੇ ਸਿਰ ਤੋਂ ਛੱਤ
ਮੀਂਹ ਨੇ ਖੋਹੀ ਗਰੀਬ ਦੇ ਸਿਰ ਤੋਂ ਛੱਤ

ਜੋ ਹੁਣ ਬਾਰਿਸ਼ ਕਾਰਨ ਡਿੱਗ ਪਿਆ। ਇਸ ਬਾਰੇ ਮੀਤੋ ਬਾਈ ਅਤੇ ਉਸਦੇ ਲੜਕੇ ਕੁਲਵਿੰਦਰ ਸਿੰਘ (kulwinder singh) ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਦੇ ਹਨ ਅਤੇ ਪਿੱਛਲੇ ਕਈ ਸਾਲਾਂ ਤੋਂ ਆਪਣੇ ਖਸਤਾ ਹਾਲਤ ਕੱਚੇ ਮਕਾਨ ਵਿੱਚ ਰਹਿ ਰਹੇ ਸਨ।

ਪਰ ਐਤਵਾਰ ਨੂੰ ਬਾਰਿਸ਼ ਕਾਰਨ ਉਨ੍ਹਾਂ ਦਾ ਓਹ ਮਕਾਨ ਵੀ ਡਿੱਗ ਪਿਆ। ਉਨ੍ਹਾਂ ਨੇ ਸਰਕਾਰ ਤੋਂ ਆਪਣਾ ਪੱਕਾ ਮਕਾਨ ਬਣਾਉਣ ਲਈ ਕੋਈ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਇਸੇ ਪਿੰਡ ਦੀ ਇਕ ਹੋਰ ਔਰਤ ਆਪਣੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਆਪਣੇ ਕੱਖਾਂ ਕਾਨਿਆਂ ਦੇ ਬਣੇ ਹੋਏ ਟੁੱਟੇ ਫੁੱਟੇ ਕੱਚੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੋ ਰਹੀ ਹੈ।

ਮੀਂਹ ਨੇ ਖੋਹੀ ਗਰੀਬ ਦੇ ਸਿਰ ਤੋਂ ਛੱਤ

ਇਸ ਮਕਾਨ ਨੂੰ ਅੰਦਰੋਂ ਸਿਓਂਕ ਲੱਗ ਚੁੱਕੀ ਹੈ। ਜਿਸ ਕਾਰਨ ਇਸਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ। ਹੋਰ ਤਾਂ ਹੋਰ ਇਨ੍ਹਾਂ ਦਾ ਨਾਮ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ(Prime Minister's aavas Scheme) ਵਿੱਚ ਮੌਜੂਦ ਹੈ। ਪਰ ਫਿਰ ਵੀ ਨਾ ਤਾਂ ਅੱਜ ਤੱਕ ਉਨ੍ਹਾਂ ਨੂੰ ਕੋਈ ਮਕਾਨ ਬਣਾਉਣ ਦੀ ਰਾਸ਼ੀ ਮੁਹੱਈਆ ਹੋਈ ਅਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੀ ਕੋਈ ਸਾਰ ਲੈਣ ਲਈ ਆਇਆ।

ਜਿਸ ਕਾਰਨ ਉਹ ਕੱਚੇ ਮਕਾਨ ਵਿਚ ਰਹਿਣ ਨੂੰ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਸਰਕਾਰ ਤੋਂ ਜਲਦੀ ਤੋਂ ਜਲਦੀ ਆਪਣਾ ਪੱਕਾ ਮਕਾਨ ਬਣਾਉਣ ਦੀ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਪਿੰਡ ਰਾਮ ਸਿੰਘ ਵਾਲੀ ਭੈਣੀ 'ਚ ਵੀ ਇਕ ਗਰੀਬ ਪਰਿਵਾਰ ਦਾ ਕੱਚਾ ਮਕਾਨ ਢਹਿ ਗਿਆ।

ਇਹ ਵੀ ਪੜ੍ਹੋ: ਗ਼ਰੀਬ ਪਰਿਵਾਰ ਨੂੰ ਆਇਆ 51 ਲੱਖ ਦਾ ਬਿੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.