ETV Bharat / state

ਡੇਂਗੂ ਦੇ ਵਧ ਰਹੇ ਖਤਰੇ ਨੂੰ ਲੈਕੇ ਸਿਹਤ ਵਿਭਾਗ ਨੇ ਚੁੱਕਿਆ ਇਹ ਵੱਡਾ ਕਦਮ - dengue

ਸੂਬੇ ਦੇ ਵਿੱਚ ਲਗਾਤਾਰ ਡੇਂਗੂ ( dengue) ਦੇ ਮਾਮਲੇ ਵਧ ਰਹੇ ਹਨ ਜਿਸ ਕਾਰਨ ਜਿੱਥੇ ਆਮ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਸਿਹਤ ਵਿਭਾਗ ਵੀ ਕਾਫੀ ਚੌਕਸ ਹੋਇਆ ਵਿਖਾਈ ਦੇ ਰਿਹਾ ਹੈ। ਅਬੋਹਰ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਡੇਂਗੂ (dengue) ਤੇ ਪਲੇਟਲੈੱਟਸ (Platelets) ਦੇ ਰੋਗਾਂ ਨੂੰ ਲੈਕੇ ਨਵੀਂ ਮਸ਼ੀਨ ਲਿਆਂਦੀ ਗਈ ਹੈ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਡੇਂਗੂ ਦੇ ਵਧ ਰਹੇ ਖਤਰੇ ਨੂੰ ਲੈਕੇ ਸਿਹਤ ਵਿਭਾਗ ਨੇ ਚੁੱਕਿਆ ਇਹ ਵੱਡਾ ਕਦਮ

author img

By

Published : Oct 22, 2021, 8:33 PM IST

ਫਾਜ਼ਿਲਕਾ: ਪੰਜਾਬ ਭਰ ਵਿਚ ਡੇਂਗੂ (dengue) ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੇਕਰ ਗੱਲ ਕੀਤੀ ਜਾਵੇ ਅਬੋਹਰ ਸ਼ਹਿਰ ਦੀ ਤਾਂ ਉੱਥੇ ਡੇਂਗੂ (dengue) ਦਾ ਲਾਰਵਾ ਮਿਲਣ ਕਾਰਨ ਸਿਹਤ ਵਿਭਾਗ ( Department of Health ) ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ । ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਡੇਂਗੂ ਅਤੇ ਆਰ ਬੀ ਸੀ ਤੇ ਪਲੇਟਲੈੱਟਸ ਦੇ ਰੋਗਾਂ ਲਈ ਇੱਕ ਆਧੁਨਿਕ ਮਸ਼ੀਨ ਲਿਆਂਦੀ ਜਾ ਚੁੱਕੀ ਹੈ। ਜਿਸ ਨਾਲ ਪਲੇਟਲੈੱਟਸ ਪਲਾਜ਼ਮਾ ਅਤੇ ਆਰ ਬੀ ਸੀ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਅਲੱਗ ਕਰ ਦਿੰਦੀ ਹੈ। ਜਿਸ ਦੀ ਫੀਸ ਸਿਰਫ਼ ਸੌ ਰੁਪਏ ਹੈ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਦੀ ਫੀਸ ਪੰਜ ਹਜ਼ਾਰ ਦੇ ਕਰੀਬ ਹੈ।

ਡੇਂਗੂ ਦੇ ਵਧ ਰਹੇ ਖਤਰੇ ਨੂੰ ਲੈਕੇ ਸਿਹਤ ਵਿਭਾਗ ਨੇ ਚੁੱਕਿਆ ਇਹ ਵੱਡਾ ਕਦਮ

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਹੀ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ।ਡਾਕਟ ਨੇ ਦੱਸਿਆ ਕਿ ਇਹ ਆਧੁਨਿਕ ਮਸ਼ੀਨ ਇਕ ਸਾਲ ਪਹਿਲਾਂ ਆ ਚੁੱਕੀ ਸੀ ,ਪਰ ਹੁਣ ਇਸ ਨੂੰ ਵਰਕਿੰਗ ਵਿੱਚ ਲਿਆਂਦਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਨਾਲ ਹੁਣ ਅਬੋਹਰ ਵਿਖੇ ਪਲੇਟਲੈਟਸ ਦੀ ਕਮੀ ਨਹੀਂ ਆਵੇਗੀ ਅਤੇ ਜਿੰਨ੍ਹਾਂ ਮਰੀਜ਼ਾਂ ਨੂੰ ਪਲੇਟਲੈੱਟਸ ਅਤੇ ਆਰ ਬੀ ਸੀ ਜਾਂ ਪਲਾਜ਼ਮਾਂ ਵਾਸਤੇ ਗੰਗਾ ਨਗਰ ਜਾਣਾ ਪੈਂਦਾ ਸੀ ਹੁਣ ਉਨ੍ਹਾਂ ਨੂੰ ਅਬੋਹਰ ਵਿਖੇ ਹੀ ਸਸਤਾ ਅਤੇ ਵਧੀਆ ਇਲਾਜ ਮੁਹੱਈਆ ਕਰਾਇਆ ਜਾਵੇਗਾ। ਇਸ ਮੌਕੇ ਸਿਹਤ ਵਿਭਾਗ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ ਵੀ ਦਿੱਤੀ ਗਈ।

ਇਹ ਵੀ ਪੜ੍ਹੋ:ਪਰਾਲੀ ਸਾੜਨ ਨੂੰ ਲੈਕੇ ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਵੱਡੀ ਚਿਤਾਵਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.