ETV Bharat / state

ਅਬੋਹਰ 'ਚ ਸਫ਼ਾਈ ਸੇਵਕਾਂ ਵੱਲੋਂ ਤਨਖਾਹਾਂ ਨਾ ਮਿਲਣ 'ਤੇ ਹੜਤਾਲ ਦੀ ਚਿਤਾਵਨੀ - ਸਰਕਾਰ ਨੂੰ ਚਿਤਾਵਨੀ

ਅਬੋਹਰ ਦੇ ਨਗਰ ਪਾਲਿਕਾ ਵਿਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਹੈ।ਸਫ਼ਾਈ ਸੇਵਕਾਂ ਨੂੰ ਤਨਖ਼ਾਹ ਨਾ ਮਿਲਣ ਉੱਤੇ ਨਗਰ ਕੌਂਸਲ ਦੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇ ਮਹੀਨੇ ਦੀ ਰਹਿੰਦੀ ਬਕਾਇਆ ਤਨਖ਼ਾਹ ਦਿੱਤੀ ਜਾਵੇ।

ਅਬੋਹਰ 'ਚ ਸਫ਼ਾਈ ਸੇਵਕਾਂ ਨੂੰ ਤਨਖਾਹਾਂ ਨਾ ਮਿਲਣ 'ਤੇ ਦਿੱਤੀ ਹੜਤਾਲ ਕਰਨ ਦੀ ਚਿਤਾਵਨੀ

author img

By

Published : Apr 22, 2021, 3:54 PM IST

ਅਬੋਹਰ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਦੇ ਨਗਰ ਪਾਲਿਕਾ ਵਿਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਹੈ।ਸਫ਼ਾਈ ਸੇਵਕਾਂ ਨੂੰ ਤਨਖ਼ਾਹ ਨਾ ਮਿਲਣ ਉੱਤੇ ਨਗਰ ਕੌਂਸਲ ਦੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇ ਮਹੀਨੇ ਦੀ ਰਹਿੰਦੀ ਬਕਾਇਆ ਤਨਖ਼ਾਹ ਦਿੱਤੀ ਜਾਵੇ।ਸਫ਼ਾਈ ਕਰਮਚਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਤਨਖ਼ਾਹ ਨਾ ਪਾਈ ਤਾਂ ਉਹ ਕੱਲ੍ਹ ਤੋਂ ਹੜਤਾਲ ਕਰਨਗੇ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਸਫ਼ਾਈ ਕਰਮਚਾਰੀਆਂ ਨੇ ਕਿਹਾ ਹੈ ਕਿ ਤਨਖ਼ਾਹ ਨਾ ਮਿਲਣ ਕਰਕੇ ਬੱਚਿਆਂ ਦੀਆਂ ਫ਼ੀਸਾਂ ਨਹੀਂ ਦਿੱਤੀਆਂ ਗਈਆਂ ਹਨ ਜਿਸ ਕਰਕੇ ਕਈ ਬੱਚਿਆ ਦਾ ਸਕੂਲਾਂ ਵਿਚੋਂ ਨਾਮ ਕੱਟੇ ਜਾ ਰਹੇ ਹਨ।ਉੱਥੇ ਹੀ ਦੁੱਧ ਅਤੇ ਕਰਿਆਨਾ ਵਾਲਿਆਂ ਤੋਂ ਉਧਾਰ ਲੈ ਕੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ। ਕਰਮਚਾਰੀਆਂ ਨੇ ਆਪਣੀ ਮੰਦਹਾਲੀ ਬਾਰੇ ਦੱਸਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇ ਮਹੀਨੇ ਦੀਆਂ ਰਹਿੰਦੀਆਂ ਤਨਖ਼ਾਹਾਂ ਦਿੱਤੀਆਂ ਜਾਣ।ਕੋਰੋਨਾ ਕਾਲ ਦੇ ਦਰਮਿਆਨ ਜੇਕਰ ਸਫ਼ਾਈ ਕਰਮਚਾਰੀ ਹੜਤਾਲ ਉੱਤੇ ਚਲੇ ਜਾਂਦੇ ਹਨ ਤਾਂ ਉਸ ਨਾਲ ਇਕੱਠੀ ਹੋਣ ਵਾਲੀ ਗੰਦਗੀ ਤੋਂ ਕਈ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।

ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀਂ ਹੋਏ ਸਰਵੇਖਣ ਦੌਰਾਨ ਅਬੋਹਰ ਨੂੰ ਸਭ ਤੋਂ ਗੰਦਾ ਸ਼ਹਿਰ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਸੁਨੀਲ ਜਾਖੜ ਵੱਲੋਂ ਖ਼ਾਸ ਉਪਰਾਲਾ ਕਰਦੇ ਹੋਏ ਸਰਕਾਰ ਤੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਿਆ ਕੇ ਅਬੋਹਰ ਨੂੰ ਸੁੰਦਰ ਸ਼ਹਿਰ ਬਣਾਉਣ ਦਾ ਸੁਪਨਾ ਲਿਆ ਸੀ।ਦੱਸ ਦੇਈਏ ਪਿਛਲੇ ਦਿਨੀਂ ਹੋਏ ਸਰਵੇਖਣ ਦੌਰਾਨ ਅਬੋਹਰ ਨੂੰ ਸਭ ਤੋਂ ਗੰਦਾ ਸ਼ਹਿਰ ਐਲਾਨੇ ਜਾਣ ਤੋਂ ਬਾਅਦ ਸੁਨੀਲ ਜਾਖੜ ਵੱਲੋਂ ਖ਼ਾਸ ਉਪਰਾਲਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਕਰੋੜਾਂ ਰੁਪਿਆਂ ਦੇ ਪ੍ਰੋਜੈਕਟ ਲਿਆ ਕੇ ਅਬੋਹਰ ਨੂੰ ਸੁੰਦਰ ਸ਼ਹਿਰ ਬਣਾਉਣ ਦਾ ਸੁਪਨਾ ਲਿਆ ਸੀ।

ਇਹ ਵੀ ਪੜੋ:2 ਬੱਚਿਆ ਦੀ ਮਾਂ ਦੀ ਹੋਈ ਕੋਰੋਨਾ ਕਾਰਨ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.