ਫਾਜ਼ਿਲਕਾ: ਅਬੋਹਰ ’ਚ ਅਰੂੜ ਮਹਾਰਾਜ ਜੀ ਦੇ ਜਨਮ ਦਿਨ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ। ਇਸ ਮੌਕੇ ਸੁਖਬੀਰ ਬਾਦਲ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਬਣਨ ਦੇ ਬਾਅਦ ਉਹ ਅਰੂੜ ਮਹਾਰਾਜ ਜੀ ਦੀ ਯਾਦਗਾਰ ਬਣਾਉਣਗੇ।
ਇਹ ਵੀ ਪੜੋ: Balance sheet Issue: ਨਿੱਜੀ ਸਕੂਲਾਂ ਨੂੰ ਬੈਲੇਂਸ ਸ਼ੀਟ ਵੈੱਬਸਾਈਟ ’ਤੇ ਜਾਰੀ ਕਰਨੀ ਹੋਵੇਗੀ: ਹਾਈ ਕੋਰਟ
ਇਸ ਮੌਕੇ ਸੁਖਬੀਰ ਬਾਦਲ ਉਨ੍ਹਾਂ ਨੇ ਸੁਨੀਲ ਜਾਖੜ (Sunil Jakhar) ਨੂੰ ਰੇਤ ਮਾਫੀਏ ਦਾ ਕਿੰਗ ਦੱਸਦੇ ਹੋਏ ਕਿਹਾ ਕਿ ਸੁਨੀਲ ਜਾਖੜ (Sunil Jakhar) ਅਬੋਹਰ ਵਿੱਚ ਤੁਹਾਨੂੰ ਨਜ਼ਰ ਨਹੀਂ ਆਵੇਗਾ ਕਿਉਂਕਿ ਉਸਨੂੰ ਪਤਾ ਹੈ ਕਿ ਉਸ ਨੇ ਅਬੋਹਰ ਲਈ ਕੋਈ ਕੰਮ ਨਹੀਂ ਕੀਤਾ ਅਤੇ ਲੋਕ ਵੀ ਅੱਕੇ ਹੋਏ ਉਸਦੀ ਜ਼ਮਾਨਤ ਜ਼ਬਤ ਕਰਵਾਉਣ ਨੂੰ ਫਿਰਦੇ ਹਨ। ਇਸ ਕਰਕੇ ਸੁਨੀਲ ਜਾਖੜ (Sunil Jakhar) ਅਬੋਹਰ ਨੂੰ ਛੱਡ ਕੇ ਪਠਾਨਕੋਟ ਵਿੱਚ ਰੇਤ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਲੱਗਿਆ ਹੋਇਆ ਹੈ।
ਇਹ ਵੀ ਪੜੋ: ਸੱਚੀ ਸੇਵਾ ਸੁਸਾਇਟੀ (ਯੂਰੋਪ) ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਲਗਵਾਏ ਸੀਸੀਟੀਵੀ ਕੈਮਰੇ