ETV Bharat / state

ਪੁਲਿਸ ਕਾਰਵਾਈ ਨਾ ਹੋਣ 'ਤੇ ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

ਅਬੋਹਰ ਵਿਖੇ ਇੱਕ ਨਿੱਜੀ ਅਕੈਡਮੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਕਾਰਵਾਈ ਨਾ ਹੋਣ 'ਤੇ ਰੋਸ ਮਾਰਚ ਕੱਡਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਕੈਡਮੀ 'ਚ ਪ੍ਰੈਕਟਿਸ ਦੌਰਾਨ ਪਿੰਡ ਬਹਾਵਲ ਦੇ ਕੁੱਝ ਮੁੰਡੇ ਅਚਾਨਕ ਆ ਕੇ ਕੁੜੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਉਣ ਲੱਗ ਪਏ, ਕੋਚ ਵੱਲੋਂ ਮਨਾ ਕਰਨ 'ਤੇ ਕੋਚ ਨਾਲ ਕੁੱਟਮਾਰ ਕੀਤੀ ਗਈ। ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ।

ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ
ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ
author img

By

Published : Jul 23, 2021, 3:58 PM IST

ਫਾਜ਼ਿਲਕਾ :ਅਬੋਹਰ ਵਿਖੇ ਇੱਕ ਨਿੱਜੀ ਅਕੈਡਮੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਕਾਰਵਾਈ ਨਾ ਹੋਣ 'ਤੇ ਰੋਸ ਮਾਰਚ ਕੱਡਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਕੈਡਮੀ 'ਚ ਪ੍ਰੈਕਟਿਸ ਦੌਰਾਨ ਪਿੰਡ ਬਹਾਵਲ ਦੇ ਕੁੱਝ ਮੁੰਡੇ ਅਚਾਨਕ ਆ ਕੇ ਕੁੜੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਉਣ ਲੱਗ ਪਏ, ਕੋਚ ਵੱਲੋਂ ਮਨਾ ਕਰਨ 'ਤੇ ਕੋਚ ਨਾਲ ਕੁੱਟਮਾਰ ਕੀਤੀ ਗਈ।

ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

ਅਕੈਡਮੀ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹਨ ਤੇ ਉਹ ਪੰਜਾਬ ਪੁਲਿਸ, ਫੌਜ ਤੇ ਹੋਰਨਾਂ ਆਰਮਡ ਫੋਰਸ 'ਚ ਭਰਤੀ ਲਈ ਸਿਖਲਾਈ ਲੈ ਰਹੇ ਹਨ। ਉਹ ਅਬੋਹਰ ਵਿਖੇ ਸਥਿਤ ਐਮ ਐਸ ਅਕੈਡਮੀ ਵਿਖੇ ਸਿਖਲਾਈ ਲੈ ਰਹੇ ਸਨ ਤੇ ਉਨ੍ਹਾਂ ਨੂੰ ਇਥੇ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਸੀ।

ਬੀਤੇ ਦਿਨੀਂ ਜਿਸ ਵੇਲੇ ਕੋਚ ਵੱਲੋਂ ਕੁੜੀਆਂ ਨੂੰ ਫਿਜ਼ੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਤਾਂ ਪਿੰਡ ਬਹਾਵਲ ਦੇ ਕੁੱਝ ਮੁੰਡੇ ਅਚਾਨਕ ਗਰਾਊਂਡ ਵਿੱਚ ਆ ਗਏ। ਇਥੇ ਉਨ੍ਹਾਂ ਨੇ ਕੁੜੀਆਂ ਦੀ ਤਸਵੀਰਾਂ ਖਿੱਚਣੀਆਂ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਟ੍ਰੇਨਿੰਗ ਦੇ ਰਹੇ ਕੋਚ ਨੇ ਜਦੋਂ ਉਨ੍ਹਾਂ ਨੂੰ ਰੋਕਣਾ ਚਾਹੀਆ ਤਾਂ ਉਕਤ ਮੁੰਡਿਆਂ ਨੇ ਕੋਚ ਨਾਲ ਗਾਲੀ ਗਲੌਚ ਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਕੋਚ ਨੂੰ ਧਮਕੀਆਂ ਵੀ ਦਿੱਤੀਆਂ, ਜਿਸ ਮਗਰੋਂ ਕੋਚ ਨੇ ਅਕੈਡਮੀ ਬੰਦ ਕਰ ਦਿੱਤੀ ਹੈ।

ਇਸ ਸਬੰਧੀ ਵਿਦਿਆਰਥੀਆਂ ਵੱਲੋਂ ਉਕਤ ਮੁੰਡਿਆਂ ਦੇ ਖਿਲਾਫ ਪੁਲਿਸ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਉਨ੍ਹਾਂ ਨੇ ਰੋਸ ਮਾਰਚ ਕੱਢਿਆ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਅਜੇ ਇਨ੍ਹਾਂ ਮਨਚਲਿਆਂ 'ਤੇ ਹੁਣ ਕਾਰਵਾਈ ਨਾ ਕੀਤੀ ਗਈ ਤਾਂ ਅੱਗੇ ਵੱਡੀ ਘਟਨਾ ਵਾਪਰਨ ਦਾ ਡਰ ਬਣਿਆ ਰਹੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੁੜ ਅਕੈਡਮੀ ਖੋਲ੍ਹੋ ਜਾਣ ਤੇ ਉਕਤ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਥਾਣਾ ਸਿੱਟੀ 1 ਅਬੋਹਰ ਦੇ ਐਸਐਚਓ ਬਲਜੀਤ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਸੌਂਪਿਆ ਮੰਗ ਪੱਤਰ ਲਿਆ ਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਤੇ ਰੋਡਵੇਜ ਬੱਸ ਦੀ ਭਿਆਨਕ ਟੱਕਰ, 5 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.