ਫਾਜ਼ਿਲਕਾ: ਸਰਕਾਰ(Government) ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਗ਼ਰੀਬ ਲੋਕ ਦੋ ਡੰਗ ਦੀ ਰੋਟੀ ਪੇਟ ਭਰ ਕੇ ਖਾ ਸਕਣ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਤੀ ਕਣਕ ਵੀ ਖਾਣ ਵਾਲੀ ਨਹੀਂ ਹੁੰਦੀ। ਫਾਜ਼ਿਲਕਾ (Fazilka)ਦੇ ਪਿੰਡ ਖੂਈਖੇੜਾ 'ਚ ਡਿੱਪੂ ਤੇ ਸਪਲਾਈ ਹੋਣ ਵਾਲੀ ਕਣਕ ਵਿੱਚ ਮਿੱਟੀ ਮਿਲੀ। ਪਿੰਡ ਵਾਸੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਵੱਲੋਂ ਸਪਲਾਈ ਹੋਣ ਵਾਲੀ ਕਣਕ ਦੀ ਨੀਵੀ ਕੁਆਲਿਟੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਤੀ ਜਾ ਰਹੀ ਕਣਕ ਵਿੱਚ ਨਾ ਸਿਰਫ਼ ਮਿੱਟੀ ਪਾਈ ਜਾ ਰਹੀ ਹੈ, ਬਲਕਿ ਇਹ ਕਣਕ ਗਿੱਲੀ ਵੀ ਹੈ।
ਉਹਨਾਂ ਨੇ ਇਸ ਦੀ ਸ਼ਿਕਾਇਤ ਮੌਕੇ ਤੇ ਮੌਜੂਦ ਸੁਪਰਵਾਈਜ਼ਰ ਨੂੰ ਕੀਤੀ। ਜਿਸ ਤੋਂ ਬਾਅਦ ਜੀ.ਓ.ਜੀ ਤੋਂ ਆਏ ਸੁਪਰਵਾਈਜ਼ਰ ਅਵਤਾਰ ਸਿੰਘ(Supervisor Avtar Singh from GOG) ਵੱਲੋਂ ਜਦ ਕਣਕ ਨੂੰ ਚੈੱਕ ਕੀਤਾ ਗਿਆ ਤਾਂ ਉਸਨੇ ਦੇਖਿਆ ਕਿ ਇਹ ਕਣਕ ਘਟਿਆ ਕੁਆਲਟੀ ਦੀ ਹੈ।
ਜੀ. ਓ. ਜੀ ਅਵਤਾਰ ਸਿੰਘ ਨੇ ਦੱਸਿਆ ਕਿ ਜੋ ਕਣਕ ਬੋਰਿਆਂ ਦੇ ਵਿੱਚ ਭਰ ਕੇ ਆਈ ਹੈ। ਉਨ੍ਹਾਂ ਵਿੱਚੋਂ ਮਿੱਟੀ ਨਿਕਲ ਰਹੀ ਹੈ ਅਤੇ ਇਸ ਦੇ ਨਾਲ ਹੀ ਇਹ ਕਣਕ ਗਿੱਲੀ ਵੀ ਹੈ।
ਕਣਕ ਦੇ ਬੋਰਿਆਂ ਵਿੱਚੋਂ ਕੁਝ 47 ਕਿੱਲੋ ਦੇ ਹਨ ਅਤੇ ਕੁੱਝ 51 ਕਿੱਲੋ ਦੇ ਵੀ ਹਨ। ਜਦ ਕਿ ਖਾਲੀ ਬੋਰੇ ਦਾ ਵਜ਼ਨ 135 ਗ੍ਰਾਮ(Weight 135 grams) ਹੋਣਾ ਚਾਹੀਦਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਕਣਕ ਸਮੇਤ ਬੋਰੇ ਦਾ ਭਾਰ 50 ਕਿੱਲੋ 135 ਗ੍ਰਾਮ ਹੋਣਾ ਚਾਹੀਦਾ ਹੈ। ਜਿਸ ਦੇ ਚਲਦਿਆਂ ਉਸ ਦੇ ਵੱਲੋਂ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਇਸ ਤਰ੍ਹਾਂ ਦੀ ਕਣਕ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਗਿਆ ਹੈ। ਉਹਨਾਂ ਨੇ ਸਰਕਾਰ ਤੇ ਕਈ ਤਰਾਂ ਦੇ ਪ੍ਰਸ਼ਨ ਵੀ ਚੁੱਕੇ। ਕਿ ਇਸ ਤਰ੍ਹਾਂ ਦੀ ਕਣਕ ਖਾ ਕੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਜੋ ਕਰੋਨਾ ਤੋਂ ਵੀ ਭਿਆਨਕ ਹੋ ਸਕਦੀਆਂ ਹਨ।