ਫਾਜ਼ਿਲਕਾ: ਸਾਂਝਾ ਮੋਰਚਾ ਅਧਿਆਪਕ ਯੂਨੀਅਨ ਫਾਜ਼ਿਲਕਾ ਨੇ ਪਿਛਲੇ ਕਈ ਦਿਨਾਂ ਤੋਂ ਡੀਈਓ ਦਫਤਰ ਦੇ ਅੱਗੇ ਧਰਨਾ ਪਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਿੱਚ ਉਨ੍ਹਾਂ ਦੀ ਮੰਗ ਹੈ ਕਿ ਹੇਡ ਟੀਚਰ ਪ੍ਰਮੋਸ਼ਨ ਜੋ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪਿਛਲੇ 10 ਮਹੀਨੀਆਂ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਸੀ, ਹੁਣ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਰੋਸ਼ ਦੇ ਚਲਦਿਆਂ ਅਧਿਆਪਕਾਂ ਨੇ ਫਾਜ਼ਿਲਕ-ਅਬੋਹਰ ਰੋਡ ਡੀਸੀ ਦਫ਼ਤਰ ਦੇ ਸਾਹਮਣੇ ਸੜਕ ਜਾਮ ਕਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁਤਲਾ ਫੂਕਿਆ ਗਿਆ।
ਸਾਂਝਾ ਮੋਰਚਾ ਅਧਿਆਪਕ ਯੂਨੀਅਨ ਦੇ ਪਦਾਧਿਕਾਰੀਆਂ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 10 ਮਹੀਨੀਆਂ ਤੋਂ ਹੇਡ ਟੀਚਰ ਦੀ ਪ੍ਰਮੋਸ਼ਨ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਵੱਲੋਂ ਟਾਲ-ਮਟੋਲ ਕੀਤਾ ਜਾ ਰਿਹਾ ਸੀ ਅਤੇ ਹੁਣ ਉਨ੍ਹਾਂ ਦੇ ਵੱਲੋਂ ਪ੍ਰਮੋਸ਼ਨ ਨੂੰ ਬਿਨ੍ਹਾਂ ਕਿਸੇ ਕਾਰਨ ਰੱਦ ਕਰ ਦਿੱਤਾ ਗਿਆ।
ਇਸ ਦੇ ਰੋਸ ਦੇ ਚਲਦਿਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਡੀਈਓ ਦਫ਼ਤਰ ਦੇ ਅੱਗੇ ਧਰਨਾ ਪਰਦਰਸ਼ਨ ਕੀਤਾ, ਪਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਮਿਲੀ ਭਗਤ ਕਰ ਬਾਹਰ ਦੇ ਟੀਚਰਾਂ ਨੂੰ ਇੱਥੇ ਬਦਲੀਆਂ ਕਰ ਪ੍ਰਮੋਸ਼ਨ ਦੇਣ ਜਾ ਰਹੇ ਹਨ, ਜੋ ਅਸੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਵਾਂਗੇ।
ਇਹ ਵੀ ਪੜ੍ਹੋ: ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਣੇ ਮੁੱਖ ਮੰਤਰੀ ਕੈਪਟਨ ਦੇ ਪ੍ਰਿੰਸੀਪਲ ਐਡਵਾਈਜ਼ਰ