ETV Bharat / state

ਕੋਰੋਨਾ ਵਾਇਰਸ ਤੋਂ ਬਚਣ ਲਈ ਸ਼ਹਿਰਾਂ 'ਚ ਛਿੜਕਿਆਂ ਜਾ ਰਿਹੈ ਸੈਨੇਟਾਈਜ਼ਰ

author img

By

Published : Mar 24, 2020, 8:59 AM IST

ਕੋਰੋਨਾ ਵਾਇਰਸ ਤੋਂ ਬਚਣ ਲਈ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਅਬੋਹਰ ਚ ਵੀ ਖ਼ਾਸ ਮਸ਼ੀਨਾਂ ਮੰਗਵਾ ਕੇ ਸੈਨੇਟਾਈਜ਼ਰ ਛਿੜਕਿਆ ਗਿਆ।

Sanitizers
Sanitizers

ਫਾਜ਼ਿਲਕਾ: ਕੋਰੋਨਾ ਵਾਇਰਸ ਤੋਂ ਬਚਣ ਲਈ ਇਹਤਿਆਤ ਵਰਤਦੇ ਹੋਏ ਅਬੋਹਰ ਚ ਮਸ਼ੀਨਾਂ ਨਾਲ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ। ਸੈਨੇਟਾਈਜ਼ਰ ਦੇ ਛਿੜਕਾਅ ਲਈ ਪੰਜ ਖ਼ਾਸ ਮਸ਼ੀਨਾਂ ਮੰਗਵਾਈਆਂ ਗਈਆਂ ਹਨ।

ਵੀਡੀਓ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਾਰਡ ਨੰਬਰ 24 ਦੇ ਕੌਂਸਲਰ ਧਰਮਵੀਰ ਨੇ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਤੇ ਕਿਹਾ ਕਿ ਉਹ ਵੀ ਸਾਵਧਾਨੀਆਂ ਵਰਤਣ ਤੇ ਘਰੋਂ ਬਾਹਰ ਨਾ ਨਿਕਲਣ। ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਉਥੇ ਹੀ ਇਸ ਬਾਰੇ ਐਸਡੀਐਮ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਵਧਣ ਨਾਲ ਇਸਦਾ ਖ਼ਤਰਾ ਜ਼ਿਆਦਾ ਹੋ ਗਿਆ ਹੈ ਅਤੇ 5 ਵਿਸ਼ੇਸ਼ ਛਿੜਕਾਅ ਵਾਲੀਆਂ ਮਸ਼ੀਨਾਂ ਮੰਗਵਾ ਕੇ ਸ਼ਹਿਰ ਭਰ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਥੇ ਪਾਣੀ ਖੜ੍ਹਿਆ ਹੈ ਉਥੇ ਕਾਲੇ ਤੇਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.