ETV Bharat / state

ਜਲਾਲਾਬਾਦ ਮੋਟਰਸਾਇਕਲ ਧਮਾਕਾ ਮਾਮਲਾ: ਇੱਕ ਹੋਰ ਟਿਫਿਨ ਬੰਬ ਸਮੇਤ ਗ੍ਰਿਫ਼ਤਾਰ ਹੋਏ ਸਾਜ਼ਿਸ਼ਕਰਤਾ ਨੇ ਕੀਤਾ ਵੱਡਾ ਖੁਲਾਸਾ

ਜ਼ਿਕਰਯੋਗ ਹੈ ਕਿ ਇਹ ਚੌਥਾ ਅਜਿਹਾ ਟਿਫਿਨ ਬੰਬ ਆਈਈਡੀ ਹੈ ਜੋ ‘ ਮੇਡ ਇਨ ਪਾਕਿਸਤਾਨ ‘ਬੱਚਿਆਂ ਦੇ ਟਿਫਿਨ ਬਾਕਸ ਵਿੱਚ ਬਣਾਇਆ ਗਿਆ ਹੈ। ਪਿਛਲੇ 40 ਦਿਨਾਂ ਦੌਰਾਨ ਸਰਹੱਦੀ ਰਾਜ ਪੰਜਾਬ ਤੋਂ ਅਜਿਹੇ 3 ਬੰਬ ਪਹਿਲਾਂ ਵੀ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਸਾਰਿਆ ’ਤੇ ਕਾਰਟੂਨ ਕਿਰਦਾਰਾਂ ਦੀਆਂ ਤਸਵੀਰਾਂ ਹਨ।

ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਗ੍ਰਿਫ਼ਤਾਰ
ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਗ੍ਰਿਫ਼ਤਾਰ
author img

By

Published : Sep 19, 2021, 9:30 AM IST

ਚੰਡੀਗੜ੍ਹ: ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੇ 3 ਦਿਨਾਂ ਦੇ ਅੰਦਰ, ਫਾਜ਼ਿਲਕਾ ਪੁਲਿਸ ਨੇ ਸ਼ਨੀਵਾਰ ਨੂੰ ਪਰਵੀਨ ਕੁਮਾਰ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਪ੍ਰਵੀਨ ਨੇ ਖੁਲਾਸਾ ਕੀਤਾ ਕਿ ਵਿਸਫੋਟਕ ਸਮਗਰੀ ਨਾਲ ਲੈਸ ਮੋਟਰਸਾਈਕਲ ਜਲਾਲਾਬਾਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਖੇਤਰ ਵਿੱਚ ਰੱਖਿਆ ਜਾਣਾ ਸੀ। ਜਿਕਰਯੋਗ ਹੈ ਕਿ ਪਿੰਡ ਝੁੱਗੇ ਨਿਹੰਗਾ ਵਾਲਾ ਦੇ ਬਲਵਿੰਦਰ ਸਿੰਘ ਉਰਫ ਬਿੰਦੂ ਜੋ ਕਿ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਸੀ, ਦੀ 15 ਸਤੰਬਰ 2021 ਨੂੰ ਰਾਤ 8 ਵਜੇ ਦੇ ਕਰੀਬ ਜਲਾਲਾਬਾਦ ਸ਼ਹਿਰ ਵਿੱਚ ਮੋਟਰਸਾਈਕਲ ਧਮਾਕੇ ਵਿੱਚ ਮੌਤ ਹੋ ਗਈ ਸੀ।

ਇਹ ਵੀ ਪੜੋ: IPL 2021: ਅੱਜ ਤੋਂ ਸ਼ੁਰੂ ਹੋਵੇਗਾ ਦੂਜਾ ਹਾਫ, ਮੁੰਬਈ ਅਤੇ ਚੇਨਈ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ

ਪਰਵੀਨ ਵਲੋਂ ਕੀਤੇ ਖੁਲਾਸੇ ਅਤੇ ਇੱਕ ਕਿਸਾਨ ਦੁਆਰਾ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਪੁਲਿਸ ਨੇ ਉਸ ਦੇ ਜੱਦੀ ਪਿੰਡ ਧਰਮੂਪੁਰਾ ਜੋ ਕਿ ਭਾਰਤ-ਪਾਕਿ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ’ਤੇ ਹੈ , ਦੇ ਖੇਤਾਂ ਵਿੱਚ ਲੁਕਾ ਕੇ ਰੱਖਿਆ ਇੱਕ ਟਿਫਿਨ ਬੰਬ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਚੌਥਾ ਅਜਿਹਾ ਟਿਫਿਨ ਬੰਬ ਆਈਈਡੀ ਹੈ ਜੋ ‘ ਮੇਡ ਇਨ ਪਾਕਿਸਤਾਨ ‘ਬੱਚਿਆਂ ਦੇ ਟਿਫਿਨ ਬਾਕਸ ਵਿੱਚ ਬਣਾਇਆ ਗਿਆ ਹੈ। ਪਿਛਲੇ 40 ਦਿਨਾਂ ਦੌਰਾਨ ਸਰਹੱਦੀ ਰਾਜ ਪੰਜਾਬ ਤੋਂ ਅਜਿਹੇ 3 ਬੰਬ ਪਹਿਲਾਂ ਵੀ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਸਾਰਿਆ ’ਤੇ ਕਾਰਟੂਨ ਕਿਰਦਾਰਾਂ ਦੀਆਂ ਤਸਵੀਰਾਂ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਫਿਰੋਜਪੁਰ ਰੇਂਜ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਭੀੜ ਵਾਲੇ ਖੇਤਰ ਵਿੱਚ ਮੋਟਰਸਾਈਕਲ ਨੂੰ ਉਡਾਉਣ ਦੀ ਸਾਜਿਸ਼ ਰਚਣ ਵਿੱਚ ਪਰਵੀਨ ਦੀ ਭੂਮਿਕਾ ਦਾ ਪਤਾ ਲੱਗਣ ਤੋਂ ਬਾਅਦ, ਫਾਜਿਲਕਾ ਪੁਲਿਸ ਨੇ ਉਪਲਬਧ ਸੁਰਾਗਾਂ ਦੀ ਜਾਂਚ ਸੁਰੂ ਕੀਤੀ ਅਤੇ ਸ਼ਨੀਵਾਰ ਨੂੰ ਪਰਵੀਨ ਨੂੰ ਗ੍ਰਿਫ਼ਤਾਰ ਕੀਤਾ। ਉਨਾਂ ਕਿਹਾ ਕਿ ਜਾਂਚ ਦੌਰਾਨ, ਪਰਵੀਨ ਨੇ ਖੁਲਾਸਾ ਕੀਤਾ ਕਿ ਧਮਾਕੇ ਵਾਲਾ ਮੋਟਰਸਾਈਕਲ ਜੋ ਕਿ ਬਿੰਦਰ ਦੁਆਰਾ ਚਲਾਇਆ ਜਾ ਰਿਹਾ ਸੀ, ਨੂੰ ਜਲਾਲਾਬਾਦ ਸ਼ਹਿਰ ਦੇ ਕਿਸੇ ਭੀੜ -ਭੜੱਕੇ ਵਾਲੇ ਖੇਤਰ ਵਿੱਚ ਪਾਰਕ ਕੀਤਾ ਜਾਣਾ ਸੀ।

ਪਰਵੀਨ ਨੇ ਇਹ ਵੀ ਕਬੂਲਿਆ ਕਿ ਦਹਿਸ਼ਤਗਰਦੀ ਦੀ ਇਸ ਗਤੀਵਿਧੀ ਨੂੰ ਅੰਜਾਮ ਦੇਣ ਦੀ ਸਾਜਿਸ਼ ਫਿਰੋਜਪੁਰ ਦੇ ਪਿੰਡ ਚੰਦੀ ਵਾਲਾ ਦੇ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਘਰ 14 ਸਤੰਬਰ, 2021 ਨੂੰ ਰਚੀ ਗਈ ਸੀ। ਉਨਾਂ ਕਿਹਾ ਕਿ ਮਮਦੋਟ ਦੇ ਪਿੰਡ ਲਖਮੀਰ ਕੇ ਹਿੱਥੜ ਦਾ ਗੁਰਪ੍ਰੀਤ ਸਿੰਘ ਵੀ ਇਸ ਸਾਜ਼ਿਸ਼ ਦਾ ਹਿੱਸਾ ਹੈ। ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਪਰਵੀਨ ਦੇ ਖੁਲਾਸੇ ‘ਤੇ ਪੁਲਿਸ ਨੇ ਚਾਰਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਸੁਖਵਿੰਦਰ ਅਤੇ ਗੁਰਪ੍ਰੀਤ ਨੂੰ ਗਿ੍ਰਫਤਾਰ ਕਰਨ ਦੇ ਯਤਨ ਜਾਰੀ ਹਨ। ਉਨਾਂ ਕਿਹਾ ਕਿ ਬਿੰਦੂ ਸਮੇਤ ਚਾਰੇ ਦੋਸ਼ੀ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਇੱਕ ਦੂਜੇ ਨਾਲ ਸਬੰਧਤ ਹਨ।

ਇਹ ਵੀ ਪੜੋ: ‘ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ‘

ਇਸ ਸਬੰਧ ਵਿੱਚ ਮਿਤੀ 16.9.2021 ਨੂੰ ਥਾਣਾ ਸਿਟੀ ਜਲਾਲਾਬਾਦ ਵਿਖੇ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਅਧੀਨ ਐਫਆਈਆਰ ਨੰ. 205 ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ। ਦੱਸਣਯੋਗ ਹੈ ਕਿ 8 ਅਗਸਤ, 2021 ਨੂੰ, ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਲੋਪੋਕੇ ਦੇ ਪਿੰਡ ਡਾਲੇਕੇ ਤੋਂ ਇੱਕ ਟਿਫਿਨ ਬੰਬ ਸਮੇਤ ਪੰਜ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਸੇ ਤਰਾਂ ਕਪੂਰਥਲਾ ਪੁਲਿਸ ਨੇ 20 ਅਗਸਤ 2021 ਨੂੰ ਫਗਵਾੜਾ ਤੋਂ ਦੋ ਜਿੰਦਾ ਹੱਥਗੋਲੇ, ਇੱਕ ਜਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਵਾਲੇ ਸਮਾਨ ਦੀ ਖੇਪ ਵੀ ਬਰਾਮਦ ਕੀਤੀ ਸੀ, ਜਦੋਂ ਕਿ ਤੀਜਾ ਟਿਫਿਨ 8 ਅਗਸਤ, 2021 ਨੂੰ ਅਜਨਾਲਾ ਵਿੱਚ ਇੱਕ ਤੇਲ ਦੇ ਟੈਂਕਰ ਨੂੰ ਉਡਾਉਣ ਲਈ ਵਰਤਿਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.