ਜਲਾਲਾਬਾਦ: ਨਸ਼ਾ ਤਸਕਰੀ ਹੁਣ ਮਹਿਲਾਵਾਂ ਵਲੋਂ ਵੀ ਕੀਤੀ ਜਾ ਰਹੀ ਹੈ। ਜਿਸ ਦਾ ਤਾਜ਼ਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ। ਪੁਲਿਸ ਵਲੋਂ 250 ਗ੍ਰਾਮ ਹੈਰੋਇਨ ਸਮੇਤ ਚਾਚੀ ਅਤੇ ਭਤੀਜੇ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਚੈਕਿੰਗ ਦੌਰਾਨ ਕਾਬੂ ਕੀਤਾ ਹੈ।
ਇਸ ਸਬੰਧੀ ਜਦੋਂ ਉਕਤ ਕਾਬੂ ਕੀਤੇ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਕਿ ਉਹ ਪੱਠੇ ਲੈਣ ਲਈ ਖੇਤ ਜਾ ਰਿਹਾ ਸੀ ਤਾਂ ਉਸਦੀ ਚਾਚੀ ਵਲੋਂ ਉਸਨੂੰ ਫੋਨ ਕੀਤਾ ਗਿਆ ਕਿ ਉਸ ਨੂੰ ਸ਼ਹਿਰ ਛੱਡ ਆਵੇ। ਉਸਦਾ ਕਹਿਣਾ ਕਿ ਉਸਦਾ ਨਸ਼ੇ ਨਾਲ ਕੋਈ ਵੀ ਸਬੰਧ ਨਹੀਂ ਹੈ। ਇਸ ਸਬੰਧੀ ਜਦੋਂ ਮਹਿਲਾ ਮੁਲਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਕਿ ਉਹ ਸ਼ਰਾਬ ਵੇਚਣ ਦਾ ਕੰਮ ਕਰਦੀ ਸੀ ਅਤੇ ਉਸ ਕੋਲ ਇੱਕ ਵਿਅਕਤੀ ਆਉਂਦਾ ਸੀ, ਜੋ ਉਸ ਨੂੰ ਚਿੱਟਾ ਫੜਾ ਕੇ ਚਲਾ ਗਿਆ। ਇਸ ਸਬੰਧੀ ਜਦੋਂ ਉਕਤ ਵਿਅਕਤੀ ਬਾਰੇ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਕਿ ਉਹ ਵਿਅਕਤੀ ਦਾ ਨਾਮ ਅਤੇ ਪਤਾ ਨਹੀਂ ਜਾਣਦੀ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਜਦੋਂ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਨ੍ਹਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ 250 ਗ੍ਰਾਮ ਹੈਰੋਇਨ ਇਨ੍ਹਾਂ ਕੋਲੋਂ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਕਿ ਉਕਤ ਦੋਵਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਕਿ ਮੁਲਜ਼ਮਾਂ ਦੇ ਮੋਬਾਇਲ ਫੋਨ ਵੀ ਕਬਜ਼ੇ 'ਚ ਲੈਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ ’ਚ ਸਖ਼ਤੀ ਨੇ ਪਾਈ ਕੋਰੋਨਾ ਨੂੰ ਨੱਥ, ਪਾਬੰਦੀਆਂ ਤੋਂ ਬਾਅਦ ਸੁਧਾਰ