ਫ਼ਾਜ਼ਿਲਕਾ: ਵੀਰਵਾਰ ਦੀ ਦੇਰ ਰਾਤ ਨੂੰ ਸਰਕਾਰੀ ਬੱਸਾਂ ਰਾਹੀਂ ਨਾਂਦੇੜ ਸਾਹਿਬ ਤੋਂ 7 ਸ਼ਰਧਾਲੂ ਫ਼ਾਜ਼ਿਲਕਾ ਪਹੁੰਚੇ ਹਨ। ਜ਼ਿਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਦੇ ਵਿੱਚ ਕੁਆਰੰਟੀਨ ਕਰਨ ਲਈ ਭੇਜਿਆ ਗਿਆ।
ਸ਼ਰਧਾਲੂ ਨੇ ਦੱਸਿਆ ਕਿ ਉਹ ਪਿਛਲੇ 2 ਮਹੀਨੇ ਤੋਂ ਨਾਂਦੇੜ ਸਾਹਿਬ 'ਚ ਹੀ ਸਨ। ਉੱਥੇ ਉਨ੍ਹਾਂ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਵਧਿਆ ਸੀ ਪਰ ਉਨ੍ਹਾਂ ਹੁਣ ਇੱਥੇ ਸਰਕਾਰ ਵੱਲੋਂ ਪਾਣੀ ਵੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਅਬੋਹਰ ਦੇ ਹਸਪਤਾਲ ਵਿੱਚ ਕੋਰੋਨਾ ਦੇ ਟੈਸਟ ਸੈਪਲ ਲਏ ਜਾਣਗੇ ਤੇ ਕੋਰੋਨਾ ਦਾ ਚੈੱਕਅਪ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਬਠਿੰਡਾ 'ਚ ਸਾਹਮਣੇ ਆਏ ਕੋਰੋਨਾ ਪੌਜ਼ੀਟਿਵ ਦੇ 2 ਮਰੀਜ਼ਾਂ ਨੂੰ ਕੀਤਾ ਕੁਆਰੰਟੀਨ
ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਜੱਸੀ ਚਾਵਲਾ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕਰੀਬ 7 ਲੋਕ ਨਾਂਦੇੜ ਸਾਹਿਬ ਤੋਂ ਵਾਪਸ ਆਏ ਸਨ ਤੇ ਹੁਣ ਉਨ੍ਹਾਂ ਨੂੰ 2 ਬੱਸਾਂ ਦੇ ਜ਼ਰੀਏ ਅਬੋਹਰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਉਨ੍ਹਾਂ ਦੇ ਟੈਸਟ ਆਦਿ ਲਏ ਜਾਣਗੇ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।