ਫਾਜ਼ਿਲਕਾ: ਪੰਜਾਬ ਵਿੱਚ ਬੇਸ਼ੱਕ ਚੋਣ ਜ਼ਾਬਤਾ ਲੱਗ ਗਿਆ ਹੈ, ਪਰ ਫਿਰ ਵੀ ਲੋਕਾਂ ਅੰਦਰ ਪੰਜਾਬ ਸਰਕਾਰ ਤੇ ਪ੍ਰਸਾਸਨ ਪ੍ਰਤੀ ਰੋਸ ਕਿਤੇ ਨਾ ਕਿਤੇ ਜ਼ਰੂਰ ਦਿਖਾਈ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਦੇ ਲੋਕਾਂ ਵੱਲੋਂ ਨਜਾਇਜ਼ ਮਾਇਨਿੰਗ ਕਰਵਾਉਣ ਦੇ ਇਲਜ਼ਾਮ ਦਵਿੰਦਰ ਸਿੰਘ ਘੁਬਾਇਆ ਐਮ.ਐਲ.ਏ ਹਲਕਾ ਫ਼ਾਜ਼ਿਲਕਾ ਅਤੇ ਡੀਸੀ ਤੇ ਐੱਸ.ਐੱਸ.ਪੀ 'ਤੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਪਿੰਡ ਵਾਸੀਆ ਨੇ ਕਿਹਾ ਕਿ ਕਈ ਵਾਰ ਉਨਾਂ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਲਿਖਤੀ ਜਾਣਕਾਰੀ ਦਿੱਤੀ ਹੈ ਕਿ ਰੇਤਾਂ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਨਾਲ ਦੇ ਜ਼ਮੀਨ ਦੇ ਮਾਲਕਾਂ ਨੇ ਵੀ ਪ੍ਰਸ਼ਾਸਨ ਤੋਂ ਕਈ ਵਾਰ ਮੰਗ ਕੀਤੀ ਕਿ ਇਸ ਰੇਤ ਮਾਫੀਆਂ ਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਸਾਡੀਆਂ ਜ਼ਮੀਨਾਂ ਬਰਬਾਦ ਹੋ ਜਾਣਗੀਆਂ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਇਲਾਵਾਂ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੇ ਦੋਸ਼ ਲਗਾਉਂਦਿਆ ਕਿਹਾ ਕਿ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਡੀ.ਸੀ ਤੇ ਐੱਸ.ਐੱਸ.ਪੀ ਆਪਣੀ ਪਾਵਰ ਦੀ ਗ਼ਲਤ ਵਰਤੋਂ ਕਰਕੇ ਨਾਜਾਇਜ਼ ਰੇਤਾਂ ਕੱਢਣ ਵਾਲਿਆਂ ਦਾ ਪੂਰਾ ਸਾਥ ਦੇ ਰਹੇ ਹਨ।
ਉਧਰ ਪੁਲਿਸ ਪ੍ਰਸ਼ਾਸ਼ਨ ਵੀ ਇੱਥੇ ਨਜਾਇਜ਼ ਰੇਤਾਂ ਕੱਢਣ ਵਾਲਿਆਂ 'ਤੇ ਛਾਪਾ ਮਾਰ ਕੇ ਮੁਲਜ਼ਮਾਂ ਅਤੇ ਮਸ਼ੀਨ ਨੂੰ ਫੜ੍ਹ ਲੈਂਦੇ ਹਨ, ਪਰ ਬਾਅਦ ਵਿੱਚ ਉਹ ਫੜ੍ਹੇ ਹੋਏ ਮੁਲਜ਼ਮਾਂ ਨੂੰ ਛੱਡ ਦਿੱਤਾ ਜਾਂਦਾ ਹੈ। ਇਸ ਕਰਕੇ ਉਹ ਫਿਰ ਤੋਂ ਦੁਬਾਰਾ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਲੱਗ ਪੈਂਦੇ ਹਨ। ਜਿਵੇਂ ਹੀ, ਸ਼ਾਮ ਢੱਲਦੀ ਹੈ, ਤਾਂਂ ਰੇਤ ਮਾਈਨਿੰਗ ਦਾ ਕੰਮ ਕੀਤਾ ਜਾਂਦਾ ਹੈ, ਜੋ ਕਿ ਸਵੇਰੇ 5 ਵਜੇ ਤੱਕ ਚੱਲਦਾ ਹੈ। ਉਨ੍ਹਾਂ ਵੱਲੋਂ ਭਾਰਤ ਦੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਜੋ ਰੇਤ ਦੀ ਰਾਤ ਨੂੰ ਮਾਈਨਿੰਗ ਕੀਤੀ ਜਾਂਦੀ ਹੈ ਤਾਂ ਇਸ 'ਤੇ ਕਾਰਵਾਈ ਕੀਤੀ ਜਾਵੇ ਅਤੇ ਮੁਲਜ਼ਮਾਂ ਨੂੰ ਫੜ੍ਹਿਆ ਜਾਵੇ।
ਇਹ ਵੀ ਪੜੋ:- ਕੇਜਰੀਵਾਲ ਦਾ CM ਚੰਨੀ ’ਤੇ ਵਾਰ, ਕਿਹਾ- ਚਮਕੌਰ ਸਾਹਿਬ ’ਚ ਹੋਵੇਗੀ ਹਾਰ !