ਫਾਜ਼ਿਲਕਾ: ਜ਼ਿਲੇ ਵਿੱਚੋ ਪਾਕਿਸਤਾਨ ਤੋਂ ਕਈ ਵਾਰ ਭੇਜੀ ਗਈ ਨਸ਼ੇ ਦੀ ਕੰਸਾਇਨਮੇਂਟ ਫੜੀ ਜਾ ਚੁੱਕੀ ਹੈ ਅਤੇ ਕਈ ਤਸਕਰ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਪਰ ਫਿਰ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਫਾਜ਼ਿਲਕਾ ਨੇੜੇ ਭਾਰਤ-ਪਾਕਿ ਸਰਹੱਦ ਤੋਂ 3 ਕਿਲੋਮੀਟਰ ਦੇ ਇਲਾਕੇ ਵਿੱਚ ਪਾਕਿਸਤਾਨੀ ਸਿਮ ਚੱਲਣ ਅਤੇ ਪਾਕਿਸਤਾਨੀ ਡਰੋਨ ਆਉਣ ਦੀ ਖੂਫੀਆ ਜਾਣਕਾਰੀ ਪ੍ਰਸ਼ਾਸਨ ਨੂੰ ਮਿਲੀ ਹੈ।
ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਉੱਥੇ ਹੀ ਇਸ ਮਾਮਲੇ ਵਿੱਚ ਫਾਜ਼ਿਲਕਾ ਤੋਂ ਡਿਪਟੀ ਕਮਿਸ਼ਨਰ ਨੇ ਆਦੇਸ਼ ਜਾਰੀ ਕਰ ਖੂਫੀਆ ਏਜੰਸੀਆਂ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਚੌਕਸੀ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।
ਇਸ ਮਾਮਲੇ ਸਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਫਾਜ਼ਿਲਕਾ ਦੇ 3 ਕਿਲੋਮੀਟਰ ਇਲਾਕੇ ਅੰਦਰ ਪਾਕਿਸਤਾਨੀ ਸਿਮ ਚਲਾਏ ਜਾਣ ਦੀ ਖੂਫੀਆ ਜਾਣਕਾਰੀ ਮਿਲੀ ਹੈ ਜਿਸ ਦੇ ਚੱਲਦਿਆ ਅਸੀਂ ਸਰਹੱਦ ਦੇ ਆਲੇ-ਦੁਆਲੇ 3 ਕਿਲੋਮੀਟਰ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਖੂਫੀਆ ਏਜੰਸੀਆਂ ਅਤੇ ਬੀਐਸਐਫ ਦੇ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਜਾਂਚ ਕਰ ਸੁਚੇਤ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਥੇ ਹੀ ਡੀਸੀ ਫਾਜ਼ਿਲਕਾ ਨੇ ਦੱਸਿਆ ਕਿ ਪਾਕਿ ਤਸਕਰਾਂ ਵੱਲੋਂ ਡਰੋਨ ਅਤੇ ਪਾਕਿਸਤਾਨੀ ਸਿਮ ਭਾਰਤ ਦੇ ਇਲਾਕੇ ਵਿੱਚ ਭੇਜਣ ਦੇ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਦੀ ਅਸੀ ਪੂਰੀ ਜਾਣਕਾਰੀ ਨਹੀਂ ਦੱਸ ਸੱਕਦੇ, ਪਰ ਸਾਡੀਆਂ ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਲੈ ਕੇ ਚੌਕਸ ਹਨ।
ਇਹ ਵੀ ਪੜ੍ਹੋ: 353ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਪੁੱਜੇ ਸ਼ਰਧਾਲੂਆਂ ਨੇ ਬਿਹਾਰ ਸਰਕਾਰ ਦੇ ਇੰਤਜ਼ਾਮਾਂ ਦੀ ਕੀਤੀ ਸ਼ਲਾਘਾ