ਫਾਜ਼ਿਲਕਾ: ਅਬੋਹਰ ਦੇ ਸਿਵਲ ਹਸਪਤਾਲ ‘ਚ ਲੱਗੇ ਪਾਲਣੇ ‘ਚ ਸੋਮਵਾਰ ਸਵੇਰੇ ਕੋਈ 2 ਦਿਨ ਦੀ ਨਵਜੰਮੀ ਬੱਚੀ ਛੱਡ ਕੇ ਚਲਾ ਗਿਆ ਜਿਸ ਦਾ ਪ੍ਰਸ਼ਾਸਨ ਨੂੰ ਪਤਾ ਲੱਗਦੇ ਹੀ ਅਬੋਹਰ ਦੀ ਐੱਸਡੀਐੱਮ ਪੂਨਮ ਸਿੰਘ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬੱਚੀ ਨੂੰ ਹਸਪਤਾਲ ‘ਚ ਡਾਕਟਰਾਂ ਨੇ ਚੈੱਕ ਕੀਤਾ ਅਤੇ ਉਨ੍ਹਾਂ ਨੇ ਬੱਚੀ ਨੂੰ ਬਿਕਲੁਕ ਸਿਹਤਮੰਦ ਦੱਸਿਆ।
ਅਬੋਹਰ ਇਲਾਕੇ ‘ਚ ਨਵਜੰਮੀ ਬੱਚੀਆਂ ਦੇ ਭਰੂਣ ਕਾਫੀ ਲੰਮੇ ਸਮੇਂ ਤੋਂ ਮਿਲ ਰਹੇ ਸਨ, ਜਿਸ ਦੇ ਚਲਦਿਆਂ ਪ੍ਰਸ਼ਾਸ਼ਨ ਨੇ ਕਈ ਇੱਕ ਸਾਲ ਪਹਿਲਾਂ ਅਬੋਹਰ ਦੇ ਸਿਵਲ ਹਸਪਤਾਲ ‘ਚ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਮਿਲਕੇ ਪਾਲਣਾ ਲਗਾਇਆ ਸੀ ਤਾਂ ਜੋ ਲੋਕ ਬੱਚਿਆਂ ਦਾ ਕਤਲ ਕਰਨ ਦੀ ਥਾਂ ਉਨ੍ਹਾਂ ਨੇ ਪ੍ਰਸ਼ਾਸਨ ਹਵਾਲੇ ਕਰ ਦੇਣ। ਇਸ ਦੇ ਚਲਦਿਆਂ ਕੋਈ ਸਵੇਰੇ ਬੱਚੀ ਨੂੰ ਇਸ ਪਾਲਣੇ ‘ਚ ਛੱਡ ਕੇ ਚਲਾ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕੱਤ ‘ਚ ਆਇਆ। ਪ੍ਰਸ਼ਾਸਨ ਨੇ ਬੱਚੀ ਦਾ ਚੈੱਕਅਪ ਕਰਨ ਤੋਂ ਬਾਅਦ ਇਸ ਦਾ ਨਾਂ ਮੰਜੀਰਾ ਰੱਖਿਆ ਹੈ ਜਿਸ ਦੀ ਹੁਣ ਦੇਖਭਾਲ ਕੀਤੀ ਜਾ ਰਹੀ ਹੈ।