ਫ਼ਾਜ਼ਿਲਕਾ: ਅਬੋਹਰ ਦੇ ਪਿੰਡ ਦੌਲਤਪੁਰਾ ਦੇ ਨਜਦੀਕ ਨਹਿਰ ਵਿੱਚ ਇੱਕ ਨਵਜਾਤ ਬੱਚੀ ਦੀ ਲਾਸ਼ ਨਹਿਰ ਵਿੱਚ ਤੈਰਦੀ ਹੋਈ ਮਿਲੀ ਹੈ। ਇਸ ਦੀ ਸੂਚਨਾ ਨਜਦੀਕੀ ਥਾਣੇ ਖੁਈਆ ਸਰਵਰ ਵਿੱਚ ਦਿੱਤੀ ਗਈ। ਪੁਲਿਸ ਨੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਬੱਚੀ ਦੀ ਲਾਸ਼ ਨੂੰ ਨਹਿਰ ਚੋਂ ਬਾਹਰ ਕੱਢਵਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਸ਼ਨਾਖਤ ਲਈ ਰਖਵਾ ਦਿੱਤਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਮੌਕੇ ਦੇ ਗਵਾਹ ਰਵੀ ਸੋਨੀ ਨੇ ਦੱਸਿਆ ਕਿ ਉਹ ਨਹਿਰ ਦੇ ਕੋਲ ਦੀ ਲੰਘ ਰਿਹਾ ਸੀ ਤਾਂ ਉਸ ਨੂੰ ਨਵਜਾਤ ਬੱਚੀ ਦੀ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ। ਇਸ ਦੀ ਸੂਚਨਾ ਉਸ ਨੇ ਨਰ ਸੇਵਾ ਨਰਾਇਣ ਸੇਵਾ ਨਾਮਕ ਸੰਸਥਾ ਨੂੰ ਦਿੱਤੀ। ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚਰੀ ਘਰ ਪਹੁੰਚਾਇਆ। ਅੱਗੇ ਦੀ ਕਾਰਵਾਈ ਪੁਲਿਸ ਵੱਲੋਂ ਜਾਰੀ ਹੈ।