ਫਾਜ਼ਿਲਕਾ: ਜ਼ਿਲ੍ਹੇੇ ਵਿੱਚ ਸੀਆਈਏ ਸਟਾਫ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਸਰਹੱਦ ਪਾਰ ਤੋਂ ਹਥਿਆਰ ਮੰਗਵਾਉਣ ਵਾਲਾ ਸ਼ਖ਼ਸ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਸ਼ਖ਼ਸ ਤੋਂ 30 ਐਮਐਮ, 4 ਮੈਗਜੀਨ, 47 ਜਿੰਦਾ ਕਾਰਤੂਸ, 4 ਗ੍ਰਨੇਡ ਅਤੇ 50 ਹਜ਼ਾਰ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਫਾਜ਼ਿਲਕਾ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਨੇ ਰਵਿੰਦਰ ਮੋਹਨ ਉਰਫ ਗੋਰਾ ਪੁੱਤਰ ਰਾਮਮੂਰਤੀ ਨਿਵਾਸੀ ਬਰਨਾਲਾ ਰੋਡ ਸਿਰਸਾ ਨੂੰ ਇੱਕ ਨਾਕੇਬੰਦੀ ਦੇ ਦੌਰਾਨ ਗਿਰਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਕੋਲੋਂ ਵਿਦੇਸ਼ੀ ਪਿਸਟਲ ਅਤੇ ਬਹੁਤ ਸਾਰਾ ਅਸਲਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਵਿੰਦਰ ਮੋਹਨ ਦੇ ਸਬੰਧ ਤਿਹਾੜ ਜੇਲ੍ਹ ਵਿੱਚ ਕੈਦ ਅਸ਼ੀਸ਼ ਪੁੱਤਰ ਰਾਮਵੀਰ ਨਿਵਾਸੀ ਰੁਡ਼ਕੀ ਜ਼ਿਲ੍ਹਾ ਹਰਦੁਆਰ ਉਤਰਾਖੰਡ ਨਾਲ ਹਨ ਜੋ ਕਈ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਹੈ।
ਇਸਦੇ ਨਾਲ ਹੀ ਉਨ੍ਹਾਂ ਖੁਲਾਸਾ ਕਰਦੇ ਦੱਸਿਆ ਕਿ ਅਸ਼ੀਸ਼ ਦੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨਾਲ ਸਬੰਧ ਹਨ ਅਤੇ ਇਹ ਵਿਦੇਸ਼ਾਂ ਤੋਂ ਅਸਲਾ ਮੰਗਵਾ ਕੇ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਇਸਨੇ ਹਥਿਆਰ ਅਤੇ ਨਸ਼ੇ ਦੀ ਸਪਲਾਈ ਬਾਹਰ ਤੋਂ ਮੰਗਵਾਈ ਸੀ ਜੋ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਰਵਿੰਦਰ ਮੋਹਨ ਫਾਜ਼ਿਲਕਾ ਤੋਂ ਲੈਣ ਆ ਰਿਹਾ ਸੀ ਜਿਸਨੂੰ ਪੁਲਿਸ ਨੇ ਗ੍ਰਿਫਤਾਰ ਰਫਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਸਾਥੀ ਅਸ਼ੀਸ਼ ਨੂੰ ਵੀ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਜਾਵੇਗਾ ਜਿਸਦੇ ਨਾਲ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:CM ਵੱਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ, ਸ਼ਰਾਬ ਤੇ ਨਸ਼ਿਆਂ ਦੇ ਧੰਦੇ ਖਿਲਾਫ਼ ‘ਮਿਸ਼ਨ ਕਲੀਨ’ ਦਾ ਐਲਾਨ