ਫਾਜ਼ਿਲਕਾ:ਜਲਾਲਾਬਾਦ ਦੇ ਨਜ਼ਦੀਕੀ ਪਿੰਡ ਵਿਚ ਤਿੰਨ ਦਿਨ ਤੋਂ ਬਿਜਲੀ ਨਾ ਆਉਣ ਤੇ ਪ੍ਰੇਸ਼ਾਨ ਪਿੰਡ ਵਾਸੀਆਂ ਵੱਲੋਂ ਨੈਸ਼ਨਲ ਹਾਈਵੇ (National Highway) ਜਾਮ ਕਰਨ ਤੋਂ ਬਾਅਦ ਵਿਚ ਬਿਜਲੀ ਵਿਭਾਗ (Department of Power) ਨੇ ਹਰਕਤ ਵਿਚ ਆਉਂਦੇ ਹੋਏ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ।ਜਿਸ ਦੇ ਵਿਰੋਧ ਵਿਚ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਜਲਾਲਾਬਾਦ ਦੇ ਬਿਜਲੀ ਘਰ ਵਿਚ ਐੱਸ ਡੀ ਓ ਅਤੇ ਐਕਸੀਅਨ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।ਧਰਨਾਕਾਰੀਆਂ ਦੁਆਰਾ ਉੱਚ ਅਧਿਕਾਰੀਆਂ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੁਆਰਾ ਗ਼ੈਰ ਗੈਰਕਾਨੂੰਨੀ ਤਰੀਕੇ ਨਾਲ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ।ਜਦੋਂ ਕਿ ਉਹ ਅਨਸਕਿਲਡ ਵਰਕਰ ਦੇ ਤੌਰ ਤੇ ਤਨਖਾਹ ਲੈ ਰਹੇ ਹਨ ਅਤੇ ਅਨਸਕਿਲਡ ਕਾਮੇ ਦੇ ਤੌਰ ਤੇ ਨੌਕਰੀ ਕਰਦੇ ਹਨ।ਇਸ ਕਰਕੇ ਉਨ੍ਹਾਂ ਦਾ ਬਿਜਲੀ ਦੀਆਂ ਲਾਈਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਨਹੀਂ ਬਣਦੀ।ਇਸਦੇ ਬਾਵਜੂਦ ਬਗੈਰ ਕਿਸੇ ਪੜਤਾਲ ਕੀਤੇ ਬਗ਼ੈਰ ਉਨ੍ਹਾਂ ਦਾ ਪੱਖ ਜਾਣੇ, ਕੇਵਲ ਪਬਲਿਕ ਦੇ ਦਬਾਅ ਹੇਠ ਉਨ੍ਹਾਂ ਨੂੰ ਨਾਜਾਇਜ਼ ਤੌਰ ਤੇ ਸਸਪੈਂਡ ਕੀਤਾ ਹੈ।
ਐਕਸੀਅਨ ਫੁੰਮਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਧਰਨਾਕਾਰੀ ਉਨ੍ਹਾਂ ਕੋਲ ਆਏ ਸਨ।ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਤੋਂ ਠੀਕ ਹੋ ਕੇ ਆਏ ਹਨ।ਇਸ ਕਰਕੇ ਕੋਵਿਡ 19 ਪ੍ਰੋਟੋਕੋਲ ਤਹਿਤ 2-3 ਜਣਿਆਂ ਨੂੰ ਮਿਲ ਸਕਦੇ ਹਨ। ਯੂਨੀਅਨ ਵੱਲੋਂ ਸਾਰਿਆਂ ਨਾਲ ਮਿਲਣ ਦੇ ਦਬਾਅ ਕਾਰਨ ਉਨ੍ਹਾਂ ਵੱਲੋਂ ਮਿਲਣ ਤੋਂ ਇਨਕਾਰ ਕਰਨ ਉਤੇ ਯੂਨੀਅਨ ਵੱਲੋਂ ਉਨ੍ਹਾਂ ਖ਼ਿਲਾਫ਼ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ JE ਅਤੇ SDO ਦੀ ਰਿਪੋਰਟ ਦੇ ਆਧਾਰ ਉਤੇ ਬਰਖਾਸਤ ਕੀਤਾ ਗਿਆ ਹੈ। ਭਵਿੱਖ ਵਿੱਚ ਕੀਤੀ ਜਾਣ ਵਾਲੀ ਪੜਤਾਲ ਦੇ ਵਿਚ ਜੇਕਰ ਕੋਈ ਮੁਲਾਜ਼ਮ ਮੁਲਜ਼ਮ ਪਾਇਆ ਗਿਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਏਗਾ।ਜੇਕਰ ਕੋਈ ਮੁਲਜ਼ਮ ਨਹੀਂ ਪਾਇਆ ਜਾਂਦਾ ਤਾਂ ਨੌਕਰੀ ਉਤੇ ਬਹਾਲ ਕੀਤਾ ਜਾਵੇਗਾ।