ਫਾਜ਼ਿਲਕਾ: ਕੜਾਕੇ ਦੀ ਪੈ ਰਹੀ ਗਰਮੀ ਦੇ ਚੱਲਦਿਆ ਕੋਲਡ ਡਰਿੰਕਸ ਦੀ ਵਿਕਰੀ ਚ ਵਾਧਾ ਹੋਇਆ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਕੋਲਡ ਡਰਿੰਕਸ ਦਾ ਸਹਾਰਾ ਲੈ ਰਹੇ ਹਨ। ਜ਼ਿਲ੍ਹੇ ਚ ਪੈ ਰਹੀ ਗਰਮੀ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣ ਔਖਾ ਹੋਇਆ ਪਿਆ ਹੈ, ਜਿਸ ਕਾਰਨ ਲੋਕਾਂ ਨੇ ਕੋਲਡ ਡਰਿੰਕਸ ਪੀ ਕੇ ਖੁਦ ਨੂੰ ਰਾਹਤ ਦੇ ਰਹੇ ਹਨ। ਜਿਸ ਦੇ ਚੱਲਦੇ ਕੋਲਡ ਡਰਿੰਕਸ ਵੇਚਣ ਵਾਲੇ ਦੁਕਾਨਦਾਰਾਂ ਦੀ ਸੇਲ ’ਚ ਇਜਾਫਾ ਹੋਇਆ ਹੈ।
ਕੋਲਡ ਡਰਿੰਕਸ ਦੀ ਸੇਲ ’ਚ ਹੋਇਆ ਇਜਾਫਾ
ਇਸ ਸਬੰਧ ’ਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ’ਚ ਕੋਲਡ ਡਰਿੰਕਸ ਦੀ ਵਿਕਰੀ ਵਧ ਜਾਂਦੀ ਹੈ। ਤਪਦੀ ਗਰਮੀ ’ਚ ਲੋਕ ਠੰਡਾ ਪੀ ਕੇ ਰਾਹਤ ਮਹਿਸੂਸ ਕਰਦੇ ਹਨ।
ਗਰਮੀ ਤੋਂ ਮਿਲੀ ਕੁਝ ਰਾਹਤ
ਦੂਜੇ ਪਾਸੇ ਦੁਕਾਨ ’ਤੇ ਕੋਲਡ ਡਰਿੰਕਸ ਪੀਣ ਪਹੁੰਚੇ ਗਾਹਕਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਗਰਮੀ ਕਾਰਨ ਉਹ ਕਾਫੀ ਪਰੇਸ਼ਾਨ ਹਨ ਜਿਸ ਕਾਰਨ ਕੋਲਡ ਡਰਿੰਕਸ ਪੀ ਕੇ ਉਨ੍ਹਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਰਹੀ ਹੈ।