ਫ਼ਾਜ਼ਿਲਕਾ: ਪਾਕਿਸਤਾਨ ਵੱਲੋਂ ਭਾਰਤ ਲਿਆਂਦੀ ਜਾ ਰਹੀ 9 ਕਿੱਲੋ 300 ਗ੍ਰਾਮ ਹੈਰੋਇਨ ਸੀਮਾ ਸੁਰੱਖਿਆ ਬਲ (ਬੀਐੱਸਐਫ਼) ਬਰਮਾਦ ਕੀਤੀ ਹੈ। ਬੀਐੱਸਐੱਫ਼ ਨੇ ਹੈਰੋਇਨ ਦੀ ਖੇਪ ਸਪੈਸ਼ਲ ਟਾਸਕ ਫ਼ੋਰਸ (ਐੱਸਟੀਐਫ਼) ਨਾਲ ਸਾਂਝਾ ਆਪਰੇਸ਼ਨ ਕਰ ਕੇ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਐੱਸਟੀਐਫ਼ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਫ਼ਾਜ਼ਿਲਕਾ ਸਰਹੱਦ 'ਤੇ ਬੀਐੱਸਐੱਫ਼ ਚੌਂਕੀ 2 ਕੋਲ ਹੈਰੋਇਨ ਦੀ ਵੱਡੀ ਖੇਪ ਭਾਰਤ ਲਿਆਂਦੀ ਗਈ ਹੈ। ਇਸ ਤੋਂ ਬਾਅਦ ਐੱਸਟੀਐਫ਼ ਨੇ ਬੀਐੱਸਐੱਫ਼ ਨਾਲ ਸਾਂਝਾ ਸਰਚ ਆਪਰੇਸ਼ਨ ਕਰ ਕੇ ਖੇਪ ਨੂੰ ਬਰਾਮਦ ਕੀਤਾ ਹੈ।
ਇਸ ਦੌਰਾਨ ਬੀਐੱਸਐੱਫ਼ ਦੇ ਡੀਆਈਜੀ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ਤੇ ਇਹ ਖੇਪ ਸੂਰਤ ਸਿੰਘ ਦੇ ਖੇਤ ਵਿੱਚੋਂ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਸੂਰਤ ਦੇ ਖੇਤ ਗੁਆਂਢੀ ਨੂੰ ਵੀ ਨਸ਼ੇ ਦੀ ਤਸਕਰੀ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਅਜੇ ਸੂਰਤ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਤਸਕਰੀ ਨਾਲ ਜੁੜੇ ਸਾਰੇ ਆਰੋਪੀਆਂ ਨੂੰ ਫੜ੍ਹ ਕੇ ਜੇਲ੍ਹ ਭੇਜਿਆ ਜਾਵੇਗਾ।