ਫਾਜ਼ਿਲਕਾ: ਡੇਂਗੂ ਦਾ ਖ਼ਤਰਾ (Risk of dengue) ਲਗਾਤਾਰ ਵਧ ਰਿਹਾ ਹੈ ਬੇਸ਼ੱਕ ਇਸ ਨੂੰ ਲੈ ਕੇ ਸਿਹਤ ਮਹਿਕਮਾ ਅਤੇ ਨਗਰ ਨਿਗਮ ਅਬੋਹਰ ਸ਼ਹਿਰ ਵਿਚ ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਬਾਵਜੂਦ ਇਸਦੇ ਲੋਕਾਂ ’ਚ ਡੇਂਗੂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜੇਕਰ ਗੱਲ ਅਬੋਹਰ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕੀਤੀ ਜਾਵੇ ਤਾਂ ਸਿਹਤ ਮਹਿਕਮੇ ਦੇ ਅਨੁਸਾਰ 85 ਮਰੀਜ਼ ਡੇਂਗੂ ਦੇ ਡੰਗ ਤੋਂ ਪ੍ਰਭਾਵਿਤ ਹਨ।
ਡੇਂਗੂ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ ਬੇਸ਼ੱਕ ਇਸ ਨੂੰ ਲੈ ਕੇ ਸਿਹਤ ਮਹਿਕਮਾ ਅਤੇ ਨਗਰ ਨਿਗਮ ਅਬੋਹਰ (Abohar Municipal Corporation) ਸ਼ਹਿਰ ਵਿਚ ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ , ਪਰ ਬਾਵਜੂਦ ਇਸਦੇ ਲੋਕਾਂ ਚ ਡੇਂਗੂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜੇਕਰ ਗੱਲ ਅਬੋਹਰ ਦੇ ਵਿਚ ਡੇਂਗੂ ਦੇ ਮਰੀਜ਼ਾਂ ਦੀ ਕੀਤੀ ਜਾਵੇ ਤਾਂ ਸਿਹਤ ਮਹਿਕਮੇ (Department of Health) ਦੇ ਅਨੁਸਾਰ 85 ਮਰੀਜ਼ ਡੇਂਗੂ ਦੇ ਡੰਗ ਤੋਂ ਪ੍ਰਭਾਵਤ ਹਨ । ਨਗਰ ਨਿਗਮ ਅਬੋਹਰ ਵੱਲੋਂ ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਜਾਗਰੂਕ ਕੀਤੇ ਜਾ ਰਿਹਾ ਹੈ ਉੱਥੇ ਹੀ ਲੋਕਾਂ ਦੇ ਚਲਾਨ ਵੀ ਕੱਟੇ ਗਏ ਹਨ। ਨਗਰ ਨਿਗਮ ਅਨੁਸਾਰ ਅਬੋਹਰ ਦੇ ਵਿੱਚ ਕੁੱਲ 600 ਘਰਾਂ ਦੇ ਚਲਾਨ ਕੱਟੇ ਗਏ ਹਨ ਜਿਨ੍ਹਾਂ ਦੇ ਘਰੋਂ ਡੇਂਗੂ ਦਾ ਲਾਰਵਾ ਮਿਲਿਆ ਸੀ ।
ਸਿਹਤ ਮਹਿਕਮਾ ਦੀਆਂ ਟੀਮਾਂ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਜਿੱਥੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ ਉੱਥੇ ਹੀ ਲੋਕਾਂ ਨੂੰ ਇਸ ਦੇ ਬਚਾਅ ਲਈ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਉਸ ਬਾਰੇ ਜਾਣਕਾਰੀ ਦੇ ਰਹੀਆਂ ਹ । ਸਿਹਤ ਮਹਿਕਮੇ ਦੀਆਂ ਇਹ ਫਰਾਈ ਡੇ ਡਰਾਈ ਡੇ ਤਹਿਤ ਮਲੋਟ ਰੋਡ ਫਾਜ਼ਿਲਕਾ ਰੋਡ ਟਰੱਕ ਤਹਿਸੀਲ ਧਰਮਨਗਰੀ ਅਤੇ ਟਾਇਰਾਂ ਵਾਲੀ ਦੁਕਾਨ ਉੱਤੇ ਸਪਰੇਅ ਕੀਤੀ ਗਈ। ਇਸ ਦੌਰਾਨ ਵਿਭਾਗ ਵੱਲੋਂ ਕਈ ਘਰਾਂ ਦੇ ਵਿੱਚ ਲਾਰਵਾ ਮਿਲਣ ਤੋਂ ਬਾਅਦ ਟੀਮ ਵੱਲੋਂ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਅਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਸਾਵਧਾਨੀ ਵਰਤਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮਲਟੀ ਪ੍ਰਪਜ ਹੈਲਥ ਵਰਕਰ ਦੇ ਇੰਚਾਰਜ ਟਹਿਲ ਸਿੰਘ , ਜਿੰਨ੍ਹਾਂ ਦੀ ਅਗਵਾਈ ਵਿਚ ਡੇਂਗੂ ਦੀ ਰੋਕਥਾਮ ਲਈ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅਬੋਹਰ ਦੇ ਵਿਚ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਸਿਹਤ ਮਹਿਕਮਾ ਲਾਰਵੇ ਦੀ ਭਾਲ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਬੋਹਰ ਵਿਚ ਕਰੀਬ 85 ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਵੱਲੋਂ ਲਾਰਵਾ ਮਿਲਣ ਵਾਲੇ ਘਰ ਦੇ ਵਿਚ ਪੂਰਨ ਤੌਰ ਤੇ ਸਪਰੇਅ ਕਰਵਾਈ ਜਾ ਰਹੀ ਹੈ ਅਤੇ ਰੁਕੇ ਹੋਏ ਪਾਣੀ ਦੇ ਵਿੱਚ ਦਵਾਈ ਵੀ ਪਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਟਹਿਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਕਰੀਬ 600 ਘਰਾਂ ਦਾ ਚਲਾਨ ਕੀਤਾ ਗਿਆ ਹੈ , ਜਿੰਨ੍ਹਾਂ ਦੇ ਘਰਾਂ ਵਿੱਚੋਂ ਲਾਰਵਾ ਮਿਲਿਆ ਸੀ ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਨਗਰ ਨਿਗਮ ਵੱਲੋਂ ਪੂਰੀਆਂ ਕੋਸ਼ਿਸ਼ਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ ।
ਇਹ ਵੀ ਪੜ੍ਹੋ: ਡੇਂਗੂ ਦੇ ਕਹਿਰ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ