ETV Bharat / state

ਬੱਚੇ ਨੇ SSP ਬਣਦਿਆਂ ਹੀ ਦਿੱਤੀ ਇਹ ਵੱਡੀ ਚਿਤਾਵਨੀ ! ਅਫਸਰਾਂ ਨੇ ਮਾਰੇ ਸਲੂਟ

ਫਾਜ਼ਿਲਕਾ ਦੇ ਪੁਲਿਸ ਮੁਖੀ ਨੇ ਅਹਿਮ ਫੈਸਲਾ ਲੈਂਦਿਆਂ ਥੈਲੇਸੀਮੀਆ ਦੀ ਬਿਮਾਰੀ ਦੇ ਨਾਲ ਪੀੜਤ ਬੱਚੇ ਗੌਰਵ ਕੰਬੋਜ ਦਾ ਐੱਸਐੱਸਪੀ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਗਿਆ ਹੈ। ਇੱਕ ਦਿਨ ਦੇ ਲਈ ਐੱਸਐੱਸਪੀ ਬਣੇ ਗੌਰਵ ਕੰਬੋਜ ਨੇ ਨਸ਼ਾ ਤਸਕਰਾਂ ਨੂੰ ਇਲਾਕਾ ਛੱਡਣ ਦੀ ਚਿਤਾਵਨੀ ਦਿੱਤੀ ਹੈ।

ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਫਾਜ਼ਿਲਕਾ ਦਾ ਇੱਕ ਦਿਨ ਲਈ ਐੱਐੱਸਪੀ ਬਣਾਇਆ

author img

By

Published : May 28, 2022, 8:21 PM IST

ਫਾਜ਼ਿਲਕਾ: ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਦੇ ਵੱਲੋਂ ਥੈਲੇਸੀਮੀਆ ਦੀ ਬਿਮਾਰੀ ਦੇ ਨਾਲ ਪੀੜਤ ਇੱਕ ਬੱਚੇ ਵੱਲੋਂ ਦੇਖੇ ਗਏ ਸੁਪਨੇ ਨੂੰ ਸਾਕਾਰ ਕਰਦਿਆਂ ਗੌਰਵ ਕੰਬੋਜ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਇਕ ਦਿਨ ਦੇ ਲਈ ਐੱਸਐੱਸਪੀ ਬਣਾਇਆ ਗਿਆ ਹੈ। ਇੱਕ ਦਿਨ ਦੇ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਐੱਸਪੀ ਬਣੇ ਗੌਰਵ ਕੰਬੋਜ ਨੂੰ ਐੱਸਐੱਸਪੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦਫਤਰ ਪਹੁੰਚਣ ’ਤੇ ਫੁੱਲਾਂ ਦੇ ਬੁੱਕੇ ਭੇਟ ਕਰ ਕੇ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ ਗੌਰਵ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸੈਲੂਟ ਵੀ ਮਾਰਿਆ ਗਿਆ।

ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਫਾਜ਼ਿਲਕਾ ਦਾ ਇੱਕ ਦਿਨ ਲਈ ਐੱਐੱਸਪੀ ਬਣਾਇਆ

ਗੌਰਵ ਕੰਬੋਜ ਵੱਲੋਂ ਜਿਲ੍ਹਾ ਪੁਲਿਸ ਮੁਖੀ ਦੇ ਅਹੁਦੇ ’ਤੇ ਬੈਠ ਕੇ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਉੱਥੇ ਹੀ ਐੱਸਐੱਸਪੀ ਦਫ਼ਤਰ ਅਤੇ ਪੁਲਿਸ ਲਾਈਨ ਦਾ ਨਿਰੀਖਣ ਵੀ ਕੀਤਾ ਗਿਆ। ਇੱਕ ਦਿਨ ਦੇ ਲਈ ਐੱਸਐੱਸਪੀ ਬਣੇ ਗੌਰਵ ਕੰਬੋਜ ਵੱਲੋਂ ਨਸ਼ਾ ਤਸਕਰਾਂ ਨੂੰ ਇਲਾਕਾ ਛੱਡਣ ਦੀ ਚਿਤਾਵਨੀ ਵੀ ਦਿੱਤੀ ਗਈ। ਇਸ ਮੌਕੇ ਗੌਰਵ ਕੰਬੋਜ ਨੇ ਦੱਸਿਆ ਕਿ ਉਹ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦਾ ਆਈਪੀਐੱਸ ਬਣਨ ਦਾ ਸੁਪਨਾ ਸੀ ਜੋ ਕਿ ਫ਼ਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੂੰ ਪਤਾ ਚੱਲਣ ’ਤੇ ਉਨ੍ਹਾਂ ਦੇ ਵੱਲੋਂ ਉਸ ਨੂੰ ਇੱਕ ਦਿਨ ਦੇ ਲਈ ਐੱਸਐੱਸਪੀ ਬਣਾ ਕੇ ਉਸ ਦਾ ਸੁਪਨਾ ਪੂਰਾ ਕੀਤਾ ਗਿਆ ਹੈ।

ਉਥੇ ਹੀ ਫਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਕੰਬੋਜ ਜੋ ਕਿ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਜਿਸਦਾ ਉਹ ਬਹਾਦਰੀ ਦੇ ਨਾਲ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੌਰਵ ਦੇ ਪਰਿਵਾਰ ਦੇ ਵੱਲੋਂ ਵੀ ਥੈਲੇਸੀਮੀਆ ਦੀ ਬਿਮਾਰੀ ਦੀ ਪੀੜਤ ਬੱਚਿਆਂ ਦੇ ਲਈ ਖ਼ੂਨ ਅਤੇ ਦਵਾਈਆਂ ਦੇ ਲਈ ਮੱਦਦ ਕੀਤੀ ਜਾਂਦੀ ਹੈ ਜਿਸ ’ਤੇ ਉਨ੍ਹਾਂ ਦੇ ਵੱਲੋਂ ਗੌਰਵ ਕੰਬੋਜ ਦੇ ਪਰਿਵਾਰ ਦੇ ਪਰਿਵਾਰ ਦੀ ਸ਼ਲਾਘਾ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਗੌਰਵ ਕੰਬੋਜ ਦਾ ਆਈਪੀਐੱਸ ਬਣਨ ਦਾ ਸੁਪਨਾ ਹੈ ਜਿਸ ਨੂੰ ਉਨ੍ਹਾਂ ਦੇ ਵੱਲੋਂ ਪੂਰਾ ਕਰਦੇ ਹੋਏ ਉਸ ਨੂੰ ਇੱਕ ਦਿਨ ਦੇ ਲਈ ਫਾਜ਼ਿਲਕਾ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਰਾਜਸਭਾ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੰਤ ਬਲਬੀਰ ਸੀਚੇਵਾਲ ਦਾ ਪਹਿਲਾ ਵੱਡਾ ਬਿਆਨ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.