ETV Bharat / state

ਫਾਜ਼ਿਲਕਾ ਦੇ ਸੈਸ਼ਨ ਜੱਜ ਕਰ ਰਹੇ ਹਨ ਸਬਜ਼ੀਆਂ ਦੀ ਔਰਗੈਨਿਕ ਖੇਤੀ - Fazilka Sessions Judge Organic Vegetable Farming

ਭਾਰਤ ਨੂੰ ਇੱਕ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ, ਭਾਰਤ ਵਿੱਚ ਵੱਡੇ ਰਕਬੇ 'ਤੇ ਖੇਤੀ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਖੇਤੀ ਵਿਧੀਆਂ ਕਾਰਨ ਧਰਤੀ ਹੇਠਲੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ।

ਫਾਜ਼ਿਲਕਾ ਦੇ ਸੈਸ਼ਨ ਜੱਜ ਕਰ ਰਹੇ ਹਨ ਸਬਜ਼ੀਆਂ ਦੀ ਔਰਗੈਨਿਕ ਖੇਤੀ

author img

By

Published : Feb 11, 2022, 10:00 AM IST

ਫਾਜ਼ਿਲਕਾ: ਭਾਰਤ ਨੂੰ ਇੱਕ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ, ਭਾਰਤ ਵਿੱਚ ਵੱਡੇ ਰਕਬੇ 'ਤੇ ਖੇਤੀ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਖੇਤੀ ਵਿਧੀਆਂ ਕਾਰਨ ਧਰਤੀ ਹੇਠਲੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਕੁੱਝ ਲੋਕ ਆਪਣੇ ਪੱਧਰ 'ਤੇ ਚੰਗੀ ਖੇਤੀ ਕਰਦੇ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਸੈਸ਼ਨ ਜੱਜ ਤਰਸੇਮ ਮੰਗਲਾ ਅੱਜ ਤੋਂ ਤਿੰਨ ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਇੱਥੇ ਪੋਸਟਿੰਗ ਹੋਈ ਸੀ ਤਾਂ ਉਨ੍ਹਾਂ ਨੇ ਘਰ ਦਾ ਆਲਾ ਦੁਆਲਾ ਗੰਧਲਾ ਅਤੇ ਰੇਤਲਾ ਦੇਖਿਆ।

ਰੇਤਲੀ ਜਗ੍ਹਾ ਹੋਣ ਦੇ ਕਾਰਨ ਘਰ ਵਿੱਚ ਅਤੇ ਘਰ ਦੇ ਬਾਹਰ ਸਫ਼ਾਈ ਨਹੀਂ ਰਹਿੰਦੀ ਸੀ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਸੋਨੀਆ ਮੰਗਲਾ ਨੇ ਜੋ ਕਿ ਇੱਕ ਹਾਊਸਵਾਈਜ਼ ਹਨ। ਉਹ ਯੂ ਟਿਊਬ ਉੱਤੇ ਖੇਤੀ ਕਰਨ ਦੀਆਂ ਵੀਡਿਓ ਦੇਖਦੀ ਹੁੰਦੀ ਸੀ, ਉਨ੍ਹਾਂ ਵੱਲੋਂ ਤਜ਼ਰਬੇ ਦੇ ਤੌਰ 'ਤੇ ਇਸ ਜ਼ਮੀਨ 'ਤੇ ਆਰਗੈਨਿਕ ਖੇਤੀ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ।

ਜਿਸ ਵਿੱਚ ਸਟਾਫ਼ ਨੇ ਵੀ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਅਤੇ ਇੱਕ ਕਾਮਯਾਬ ਕਿਸਾਨ ਬਣ ਕੇ ਵਰਤੋਂ ਦੇ ਵਿੱਚ ਆਉਣ ਵਾਲੀ ਹਰ ਸਬਜ਼ੀ ਉਸ ਜਗ੍ਹਾ 'ਤੇ ਬੀਜੀ।

ਨਾਲ ਹੀ ਉਨ੍ਹਾਂ ਨੇ ਗੰਨੇ, ਨਿੰਬੂ, ਸੰਤਰੇ ਅਤੇ ਅਮਰੂਦ ਆਦਿ ਕਈ ਫ਼ਲਾਂ ਦੇ ਬੂਟੇ ਵੀ ਲਗਾਏ ਅਤੇ ਆਪਣੇ ਆਂਢ ਗੁਆਂਢ ਦੇ ਲੋਕਾਂ ਅਤੇ ਘਰ ਵਿੱਚ ਆਉਣ ਵਾਲੇ ਮੁਲਾਜ਼ਮਾਂ ਨੂੰ ਵੀ ਫ੍ਰੀ ਸਬਜ਼ੀ ਲੋੜ ਅਨੁਸਾਰ ਇੱਥੋਂ ਲਿਜਾਣ ਲਈ ਦਿੰਦੇ ਹਨ

ਫਾਜ਼ਿਲਕਾ ਦੇ ਸੈਸ਼ਨ ਜੱਜ ਕਰ ਰਹੇ ਹਨ ਸਬਜ਼ੀਆਂ ਦੀ ਔਰਗੈਨਿਕ ਖੇਤੀ

ਇਸ ਵਿਚ ਉਹ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ, ਮੀਡੀਆ ਦੇ ਰੂਬਰੂ ਹੁੰਦੇ ਹੋਏ ਜੱਜ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਸਾਨੂੰ ਹਰੇਕ ਘਰ ਦੇ ਵਿੱਚ ਥੋੜ੍ਹੀ ਹੀ ਜਗ੍ਹਾ ਦੇ ਵਿੱਚ ਆਰਗੈਨਿਕ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਰਸਾਇਣਿਕ ਪਦਾਰਥਾਂ ਦੁਆਰਾ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਅਤੇ ਫ਼ਲਾਂ ਦੀ ਵਰਤੋਂ ਤੋਂ ਬਚਿਆ ਜਾ ਸਕੇ।

ਉਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਖੇਤੀ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਆਰਗੈਨਿਕ ਖੇਤੀ ਕਰਨ ਦੇ ਲਈ ਪ੍ਰੇਰਿਤ ਅਤੇ ਹਰ ਘਰ ਦੇ ਵਿੱਚ ਲੋੜ ਅਨੁਸਾਰ ਸਬਜ਼ੀਆਂ ਦੇ ਬੀਜਾਂ ਨੂੰ ਘੱਟ ਕੀਮਤ ਵਿੱਚ ਦੇਣ ਅਤੇ ਉਗਾਈ ਗਈ ਸਬਜ਼ੀ ਅਤੇ ਫਲਾਂ ਦੀ ਦੇਖਭਾਲ ਦੇ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਵੀ ਅੱਗੇ ਆਉਣ ਤਾਂ ਜੋ ਰਸਾਇਣਿਕ ਖਾਦਾਂ ਤੋਂ ਤਿਆਰ ਸਬਜ਼ੀਆ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਪਾਣੀ ਦੇ ਬਚਾਅ ਲਈ ਕੀਤੀਆਂ ਜਾ ਰਹੀਆਂ ਨੇ ਵੱਖ ਵੱਖ ਖੋਜ਼ਾਂ, ਜਾਣੋ!

ETV Bharat Logo

Copyright © 2025 Ushodaya Enterprises Pvt. Ltd., All Rights Reserved.