ਫ਼ਾਜ਼ਿਲਕਾ : ਇੱਕ ਨਿੱਜੀ ਸਕੂਲ ਦੇ ਅਧਿਆਪਕ ਨੇ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਬੂਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਡਾਕਟਰ ਬੱਚੀ ਦਾ ਇਲਾਜ਼ ਕਰ ਰਹੇ ਹਨ।
ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਕਾਫੀ ਦਿਨਾਂ ਤੋਂ ਬੁਖਾਰ ਚੜ੍ਹ ਰਿਹਾ ਹੈ । ਇਸੇ ਦੌਰਾਨ ਹੀ ਉਹ ਸਕੂਲ ਵਿੱਚ ਪਾਣੀ ਪੀਣ ਲਈ ਜਾ ਰਹੀ ਸੀ ਤਾਂ ਅਚਾਨਕ ਗਲਤੀ ਨਾਲ ਉਸ ਤੋਂ ਕੂੜੇਦਾਨ ਡਿੱਗ ਗਿਆ।
ਇਸ ਤੋਂ ਗੁੱਸੇ ਵਿੱਚ ਆਏ ਡੀਪੀ ਅਧਿਆਪਕ ਨੇ ਉਸ ਨੂੰ ਖਿੱਲਰਿਆ ਕੂੜਾ ਚੁੱਕਣ ਲਈ ਆਖਿਆ , ਉਸ ਨੇ ਬੁਖਾਰ ਕਾਰਨ ਕੂੜਾ ਚੁੱਕਣ ਤੋਂ ਅਸਮਰਥਾ ਜਾਹਿਰ ਕੀਤੀ ।ਇਸ ਤੋਂ ਗੁੱਸੇ ਵਿੱਚ ਆ ਕੇ ਅਧਿਆਪਕ ਕੇ ਉਸ ਨੂੰ ਬੇਰਿਹਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਸਭ ਤੋਂ ਵੱਡੀ ਮੈਡੀਕਲ ਨਸ਼ੇ ਦੀ ਖੇਪ ਕੀਤੀ ਬਰਾਮਦ
ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਅਧਿਆਪਕ ਨੇ ਐਨੀ ਬੂਰੀ ਤਰ੍ਹਾਂ ਨਾਲ ਕੁੱਟਿਆ ਹੈ ਕਿ ਉਸ ਦੇ ਸਰੀਰ 'ਤੇ ਲਾਛਾ ਪੈ ਚੁੱਕੀਆਂ ਹਨ। ਬੱਚੀ ਦੀ ਮਾਂ ਨੇ ਕਿਹਾ ਜਦੋਂ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਸਕੂਲ ਪ੍ਰਬੰਧਕਾਂ ਨੇ ਅੱਗੋਂ ਕਿਹਾ ਕਿ " ਜੋ ਤੁਹਾਡੇ ਤੋਂ ਹੁੰਦਾ ਹੈ ਉਹ ਕਰ ਲਵੋ।"
ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ਅਧਿਆਪਕ ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਸਰਕਾਰੀ ਹਸਪਤਾਲ ਦੇ ਸੀਐੱਮਓ ਸੁਧੀਰ ਪਾਠਕ ਨੇ ਦੱਸਿਆ ਕਿ ਬੱਚੀ ਬੂਰੀ ਤਰ੍ਹਾਂ ਨਾਲ ਬਿਮਾਰ ਹੈ। ਉਨ੍ਹਾਂ ਕਿਹਾ ਕਿ ਬੱਚੀ ਦੇ ਸਰੀਰ 'ਤੇ ਨਿਸ਼ਾਨ ਵੀ ਹਨ ।