ਫਾਜਿਲਕਾ: ਸਿਟੀ ਥਾਣਾ ਪੁਲਿਸ ਨੇ ਸ਼ਹਿਰ ਦੇ ਸ਼ਾਸਤਰੀ ਚੌਕ ਵਿੱਚ ਸਿਵਲ ਵਰਦੀ ਵਿੱਚ ਨਾਕਾਬੰਦੀ ਕਰਕੇ ਬਿਨਾਂ ਨੰਬਰੀ ਮੋਟਰਸਾਇਕਿਲ ਸਵਾਰ ਨੋਜਵਾਨਾਂ ਦੇ ਚਲਾਣ ਕੱਟੇ ਅਤੇ ਉਨ੍ਹਾਂ ਨੂੰ ਗਲਤੀ ਕਰਨ 'ਤੇ ਕੰਨ ਫੜਵਾਕੇ ਮਾਫੀ ਵੀ ਮੰਗਵਾਈ। ਇਨ੍ਹਾਂ ਨੋਜਵਾਨਾਂ ਵਿੱਚ ਜਿਆਦਾਤਰ ਵਿਦਿਆਰਥੀ ਸਨ ਜੋ ਮੋਟਰਸਾਇਕਿਲਾ ਉੱਤੇ ਟਰਿਪਲ ਰਾਇਡਿੰਗ ਅਤੇ ਪ੍ਰੈਸ਼ਰ ਹਾਰਨ ਲਗਾ ਕੇ ਘੁੰਮਦੇ ਸਨ।
ਦਰਅਸਲ ਪੁਲਿਸ ਨੂੰ ਇਸ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਨਿਯਮ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ।
ਇਸ ਬਾਰੇ ਮੀਡਿਆ ਨਾਲ ਗੱਲਬਾਤ ਕਰਦਿਆਂ ਐਸਐਚਓ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਸ਼ਿਕਾਇਤ ਮਿਲ ਰਹੀ ਸੀ ਕਿ ਕੁੱਝ ਮਨਚਲੇ ਨੋਜਵਾਨ ਲੜਕੀਆਂ ਦੇ ਸਕੂਲ ਦੇ ਆਲੇ-ਦੁਆਲੇ ਆਵਾਰਾਗਰਦੀ ਕਰਦੇ ਹਨ ਜਿਸਨੂੰ ਲੈ ਕੇ ਨਾਕਾਬੰਦੀ ਕੀਤੀ ਗਈ ਅਤੇ ਅਜਿਹੇ ਮਨਚਲੇ ਨੋਜਵਾਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਅਤੇ ਕਈ ਮੁੰਡਿਆਂ ਦੇ ਚਲਾਨ ਵੀ ਕੱਟੇ ਹਨ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।