ਫਾਜ਼ਿਲਕਾ: ਦਿੱਲੀ ਵਿੱਚ ਕਿਸਾਨਾਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਰਤੇ ਨੌਜਵਾਨ ਕਿਸਾਨਾਂ ਨੇ ਜ਼ਿਲ੍ਹੇ ਦੇ ਬਾਜ਼ਾਰਾਂ ਵਿੱਚ ਜੰਮ ਕੇ ਰਾਤ ਨੂੰ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਜੰਮ ਕੇ ਮੋਦੀ ਸਰਕਾਰ ਨੂੰ ਕੋਸਿਆ। ਇਸ ਮੌਕੇ ਰੋਸ ਮੁਜ਼ਾਹਰਾ ਕਰਦੇ ਹੋਏ ਯੁਵਾ ਕਿਸਾਨਾਂ ਨੇ ਕਿਹਾ ਕਿ ਹੁਣ ਸਿਰ 'ਤੇ ਚੋਣਾਂ ਆ ਗਈਆਂ ਹਨ, ਜਿਸ ਨੂੰ ਲੈ ਕੇ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕੀ ਹੁਣ ਉਹ ਬੀਜੇਪੀ ਨੂੰ ਵੋਟਾਂ ਨਾ ਪਾਉਣ ਕਿਉਂਕਿ ਪਹਿਲਾਂ ਹੀ ਅਸੀਂ ਲੋਕ ਗਲਤੀ ਕਰ ਚੁੱਕੇ ਹਾਂ, ਕੇਂਦਰ ਵਿੱਚ ਮੋਦੀ ਸਰਕਾਰ ਬਣਾ ਕੇ।
ਅਸੀਂ ਇਸ ਨਾਦਰਸ਼ਾਹੀ ਸਰਕਾਰ ਤੋਂ ਬਚਣਾ ਹੈ ਤਾਂ ਸਾਨੂੰ ਇਸ ਸਰਕਾਰ ਨੂੰ ਲਾਂਭੇ ਕਰਨਾ ਪਵੇਗਾ। ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੱਕ ਇਤਿਹਾਸ ਦੇਸ਼ ਵਿੱਚ ਰੱਚਿਆ ਹੈ ਪਰ ਸਰਕਾਰੀ ਤੰਤਰ ਦੇ ਲੋਕਾਂ ਨੇ ਤੇ ਦੀਪ ਸਿੱਧੂ ਵਰਗੇ ਗ਼ੱਦਾਰ ਲੋਕਾਂ ਨੇ ਖਰੜ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਫਿਰ ਵੀ ਤਿੰਨ ਕਾਨੂੰਨ ਵਾਪਿਸ ਕਰਾ ਕੇ ਹੀ ਪੰਜਾਬ 'ਚ ਆਏਗਾ।