ਫਾਜ਼ਿਲਕਾ: ਸਰਹੱਦੀ ਸੂਬੇ ਫਾਜ਼ਿਲਕਾ ਵਿੱਚ ਮੁੜ ਡਰੋਨ (Drone entered in fazilika) ਵੇਖਿਆ ਗਿਆ ਹੈ। BSF ਨੇ ਡਰੋਨ ਨੂੰ ਤਬਾਹ ਕਰਨ ਲਈ ਉਸ ਉੱਤੇ ਫਾਇਰਿੰਗ (BSF fired to destroy the drone) ਕੀਤੀ। ਬੀਐੱਸਐੱਫ ਨੂੰ ਇਹ ਪਿੰਡ ਮੁਹੰਮਦ ਅਮੀਰਾਂ ਨੇੜੇ ਦਿਖਾਈ ਦਿੱਤਾ ਹੈ। ਫਿਲਹਾਲ ਡਰੋਨ ਦੀ ਭਾਲ ਲਈ ਬੀਐੱਸਐੱਫ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਵੀ 2 ਪਾਕਿਸਤਾਨੀ ਡਰੋਨ ਦਾਖਲ ਹੋਏ: ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ 10 ਵੱਜ ਕੇ 20 ਮਿੰਟ ਤੇ ਚੰਡੂ ਵਡਾਲਾ ਪੋਸਟ 'ਤੇ ਮੁੜ ਤੋਂ ਡਰੋਨ ਵੇਖਿਆ ਗਿਆ, ਤਾਂ ਬੀਐਸਐਫ ਜਵਾਨਾਂ ਵੱਲੋ ਉਸ ਉੱਤੇ 26 ਰੌਂਦ ਫਾਇਰ ਕੀਤੇ ਗਏ ਅਤੇ 6 ਰੌਸ਼ਨੀ ਵਾਲੇ ਬੰਬ ਵੀ (drones recovered in Punjab) ਸੁੱਟੇ ਗਏ। ਕੁਝ ਦੇਰ ਬਾਅਦ ਹੀ 10:48 ਉੱਤੇ ਕਾਸੋਵਾਲ ਪੋਸਟ 'ਤੇ 51 ਬਾਰਡਰ ਪਿੱਲਰ ਦੇ ਨੇੜੇ ਵੀ ਡਰੋਨ ਦੀ ਹਲਚਲ ਵੇਖੀ ਗਈ ਅਤੇ ਬੀਐਸਐਫ ਜਵਾਨਾਂ ਵੱਲੋਂ ਉਸ 'ਤੇ ਵੀ 72 ਰੋਂਦ ਫਾਇਰ ਕੀਤੇ ਗਏ। ਇਸ ਦੇ ਨਾਲ ਹੀ, ਚਾਰ ਤੇਜ਼ ਰੌਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਨੇੜਲੇ ਖੇਤਰ ਵਿੱਚ ਜਵਾਨਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਲਗਾਤਾਰ ਹੋ ਰਹੀ ਡਰੋਨਾਂ ਦੀ ਐਂਟਰੀ: ਪਾਕਿਸਤਾਨ ਵਿੱਚ (Pakistani Drones in Punjab) ਬੈਠੇ ਤਸਕਰ ਲਗਾਤਾਰ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਐਤਵਾਰ ਨੂੰ ਵੀ ਡੇਰਾ ਬਾਬਾ ਨਾਨਕ ਵਿਖੇ ਬੀਐੱਸਐੱਫ ਦੀ ਚੰਦੂ ਵਡਾਲਾ ਚੌਕੀ ਉੱਤੇ 250 ਮੀਟਰ ਦੀ ਉਚਾਈ 'ਤੇ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ, ਜੋ 15 ਸੈਕਿੰਡ ਤੱਕ ਭਾਰਤੀ ਖੇਤਰ ਦੇ ਅੰਦਰ ਰਿਹਾ। ਇਸ 'ਤੇ ਬੀਐੱਸਐੱਫ ਦੇ ਜਵਾਨਾਂ ਨੇ 40 ਰਾਉਂਡ ਫਾਇਰ ਕੀਤੇ ਅਤੇ 6 ਇਲੂ ਬੰਬ ਸੁੱਟੇ, ਜਿਸ ਤੋਂ ਬਾਅਦ ਡਰੋਨ ਵਾਪਿਸ ਚਲਾ ਗਿਆ।
ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।
ਇਹ ਵੀ ਪੜ੍ਹੋ: ਚੋਣ ਕਮਿਸ਼ਨ ਨੇ 'ਰਿਮੋਟ ਵੋਟਿੰਗ' ਲਈ ਸ਼ੁਰੂਆਤੀ ਮਾਡਲ ਕੀਤਾ ਤਿਆਰ, ਜਾਣੋ ਕੀ ਹੋਵੇਗਾ ਫ਼ਾਇਦਾ