ਫ਼ਾਜ਼ਿਲਕਾ: ਲੰਘੀ ਰਾਤ ਨੂੰ ਇੱਥੋਂ ਦੇ ਪਿੰਡ ਬੂਰ ਰਲੇ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਨੌਜਵਾਨਾਂ ਵਿੱਚ ਝਗੜਾ ਹੋਇਆ। ਇਸ ਝਗੜੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਝਗੜੇ ਵਿੱਚ ਜ਼ਖ਼ਮੀ ਸੋਹਣ ਸਿੰਘ ਨੂੰ ਸਿਵਲ ਹਸਪਤਾਲ ਜਲਾਲਾਬਾਦ ਵਿੱਚ ਦਾਖ਼ਲ ਕਰਵਾਇਆ ਗਿਆ।
ਜ਼ਖ਼ਮੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤੇ ਉਥੋਂ ਦੀ ਬਰਿੰਦਰ ਸਿੰਘ ਨਾਂਅ ਦਾ ਇੱਕ ਵਿਅਕਤੀ ਲੰਘ ਰਿਹਾ ਸੀ। ਉਸ ਨਾਲ ਉਸ ਦੀ ਮਾਮੂਲੀ ਗੱਲ ਨੂੰ ਲੈ ਕੇ ਕਹਾ-ਸੁਣੀ ਹੋ ਗਈ। ਜਿਸ ਤੋਂ ਬਾਅਦ ਬਰਿੰਦਰ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਬਰਿੰਦਰ ਸਿੰਘ ਦੇ ਸਾਥੀਆਂ ਨੇ ਪਹਿਲਾਂ ਉਸ ਦੇ ਬਾਪੂ ਦੇ ਗਲ ਪੈ ਗਏ। ਉਸ ਦੀ ਮਾਂ ਬਾਪੂ ਨੂੰ ਛੁਡਵਾ ਕੇ ਅੰਦਰ ਲੈ ਗਈ। ਇਸ ਬਾਅਦ ਉਸ ਦੇ ਸਾਥੀਆਂ ਨੇ ਉਸ ਦੇ ਸਿਰ ਉੱਤੇ ਇੱਟ ਮਾਰ ਦਿੱਤੀ ਜਿਸ ਨਾਲ ਫੱਟੜ ਹੋ ਗਏ।
ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਹਾਂ-ਧਿਰਾਂ ਦਾ ਆਪਸੀ ਝਗੜਾ ਹੋਣ ਉੱਤੇ ਉਹ ਬਿਆਨ ਲੈਣ ਆਏ ਹਨ। ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।