ਫ਼ਾਜ਼ਿਲਕਾ: ਸ਼ਹਿਰ 'ਚ ਇੱਕ ਹੋਰ ਕੋਰੋਨਾ ਪੌਜ਼ੀਟਿਵ ਕੇਸ ਸਾਹਮਣੇ ਆਇਆ ਹੈ ਜਿਸ ਨਾਲ ਫ਼ਾਜ਼ਿਲਕਾ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦਿੱਤੀ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਜਿਹੜਾ ਵਿਅਕਤੀ ਕੋਰੋਨਾ ਪੌਜ਼ੀਟਿਵ ਆਇਆ ਹੈ। ਉਸ ਨੌਜਵਾਨ ਦੀ ਉਮਰ 25 ਸਾਲ ਹੈ ਤੇ ਉਹ ਨੌਜਵਾਨ ਦਿੱਲੀ ਦੇ ਨੇੜੇ ਕੰਮ ਕਰਦਾ ਸੀ ਜੋ ਕਿ 5 ਮਈ ਨੂੰ ਗੁਰੂਗ੍ਰਾਮ ਤੋਂ ਅਬੋਹਰ ਵਾਪਸ ਪਰਤਿਆ, ਵਾਪਸ ਪਰਤਣ 'ਤੇ ਸਿਹਤ ਵਿਭਾਗ ਨੇ ਉਸ ਨੌਜਵਾਨ ਦੇ ਸੈਂਪਲ ਲਏ ਸੀ ਜਿਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ।
ਇਹ ਵੀ ਪੜ੍ਹੋ;ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 150 ਪ੍ਰਵਾਸੀ ਮਜ਼ਦੂਰ ਝਾਰਖੰਡ ਲਈ ਹੋਏ ਰਵਾਨਾ
ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਵੱਲੋਂ 75 ਲੋਕਾਂ ਦੇ ਸੈਪਲ ਭੇਜੇ ਗਏ ਸੀ ਜਿਸ ਚੋਂ ਉਸ ਨੌਜਵਾਨ ਦੀ ਹੀ ਰਿਪੋਰਟ ਪੌਜ਼ੀਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਫ਼ਾਜ਼ਿਲਕਾ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 39 ਸੀ ਇੱਕ ਹੋਰ 'ਚ ਕੋਰੋਨਾ ਦੀ ਪੁਸ਼ਟੀ ਹੋਣ ਨਾਲ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੌਜ਼ੀਟਿਵ ਆਏ ਮਰੀਜ਼ ਨੂੰ ਆਈਸੋਲੇਟ ਕਰ ਦਿੱਤਾ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।