ETV Bharat / entertainment

ਪੰਜਾਬੀ ਫਿਲਮ 'ਮਝੈਲ' ਦਾ ਪ੍ਰਭਾਵੀ ਹਿੱਸਾ ਬਣੇ ਗੁਲਾਬ ਸਿੱਧੂ, ਗਾਉਣਗੇ ਇਹ ਪਿਆਰਾ ਗੀਤ - GULAB SIDHU

ਆਉਣ ਵਾਲੀ ਪੰਜਾਬੀ ਫਿਲਮ 'ਮਝੈਲ' ਦਾ ਪ੍ਰਭਾਵੀ ਹਿੱਸਾ ਗੁਲਾਬ ਸਿੱਧੂ ਬਣੇ ਹਨ।

ਗੁਲਾਬ ਸਿੱਧੂ
ਗੁਲਾਬ ਸਿੱਧੂ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 25, 2025, 1:07 PM IST

ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਝੈਲ' ਇੰਨੀ ਦਿਨੀਂ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦੀ ਦਰਸ਼ਕਾਂ ਵਿੱਚ ਵੱਧ ਰਹੀ ਖਿੱਚ ਨੂੰ ਹੀ ਹੋਰ ਉਭਾਰ ਦੇਣ ਜਾ ਰਿਹਾ ਹੈ ਅੱਜ ਰਿਲੀਜ਼ ਹੋਣ ਜਾ ਰਿਹਾ ਖਾਸ ਗਾਣਾ 'ਗੱਲਾਂ ਹੁੰਦੀਆਂ', ਜੋ ਬਹੁਤ ਹੀ ਵੱਡੇ ਪੱਧਰ ਉੱਪਰ ਵਜ਼ੂਦ ਵਿੱਚ ਲਿਆਂਦਾ ਗਿਆ ਹੈ।

'ਗੀਤ ਐਮ ਪੀ 3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਹਨ, ਜਦਕਿ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ ਹੈ।

ਬਿੱਗ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਐਕਸ਼ਨ ਡ੍ਰਾਮੈਟਿਕ ਫਿਲਮ ਦਾ ਬੈਕ-ਟੂ-ਬੈਕ ਸਾਹਮਣੇ ਲਿਆਂਦਾ ਜਾ ਰਿਹਾ ਇਹ ਚੌਥਾ ਗਾਣਾ ਹੈ, ਜਿਸ ਤੋਂ ਪਹਿਲਾਂ ਇਸ ਦੇ ਤਿੰਨ ਹੋਰ ਗਾਣੇ ਵੀ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਹੱਡ ਤੋੜਦਾ', 'ਸੋਹਣਿਆ' ਅਤੇ 'ਮਝੈਲ ਐਂਥਮ' ਆਦਿ ਸ਼ੁਮਾਰ ਰਹੇ ਹਨ, ਜੋ ਦਰਸ਼ਕਾਂ ਵੱਲੋਂ ਖਾਸੇ ਪਸੰਦ ਕੀਤੇ ਜਾ ਰਹੇ ਹਨ।

ਐਕਸ਼ਨ ਦੇ ਨਾਲ-ਨਾਲ ਅਨੂਠੇ ਸੰਗੀਤਮਈ ਰੰਗਾਂ ਵਿੱਚ ਵੀ ਢਾਲੀ ਜਾ ਰਹੀ ਇਸ ਫਿਲਮ ਦੇ ਜਾਰੀ ਹੋ ਰਹੇ ਉਕਤ ਗਾਣੇ ਨੂੰ ਆਵਾਜ਼ ਗੁਲਾਬ ਸਿੱਧੂ ਵੱਲੋਂ ਦਿੱਤੀ ਗਈ, ਜਦਕਿ ਇਸ ਦੇ ਬੋਲਾਂ ਅਤੇ ਮਿਊਜ਼ਿਕਬੱਧਤਾ ਨੂੰ ਹੈਪੀ ਰਾਏਕੋਟੀ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੀ ਉਮਦਾ ਗੀਤਕਾਰੀ ਸ਼ੈਲੀ ਦਾ ਇਜ਼ਹਾਰ ਕਰਵਾਉਂਦਾ ਇਹ ਗਾਣਾ ਗੁਲਾਬ ਸਿੱਧੂ ਦਾ ਪਹਿਲਾਂ ਫਿਲਮੀ ਗੀਤ ਹੈ, ਜਿਸ ਨਾਲ ਇਹ ਹੋਣਹਾਰ ਗਾਇਕ ਫਿਲਮ ਖੇਤਰ ਵਿੱਚ ਵੀ ਬਤੌਰ ਪਿੱਠਵਰਤੀ ਗਾਇਕ ਇੱਕ ਨਵੀ ਪਾਰੀ ਦਾ ਅਗਾਜ਼ ਕਰੇਗਾ।

31 ਜਨਵਰੀ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਦੇਵ ਖਰੌੜ, ਰੂਪੀ ਗਿੱਲ ਅਤੇ ਗੁੱਗੂ ਗਿੱਲ ਲੀਡਿੰਗ ਕਿਰਦਾਰ ਪਲੇਅ ਕਰ ਰਹੇ ਹਨ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਪਾਲੀਵੁੱਡ ਨਾਲ ਜੁੜੇ ਕਈ ਹੋਰ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.