ਫਾਜ਼ਿਲਕਾ: ਪਿੰਡ ਓਹਜਾ ਵਿਖੇ ਸਾਬਕਾ ਸਰਪੰਚ ਤੇ ਜੀਓਜੀ ਅਧਿਕਾਰੀ ਵਿਚਾਲੇ ਆਪਸੀ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਪੱਖਾਂ ਵੱਲੋਂ ਇੱਕ ਦੂਜੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਘਟਨਾ ਬਾਰੇ ਦੱਸਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡਾਂ ਨੂੰ ਜਾਰੀ ਕੀਤੇ ਜਾਣ ਵਾਲੀ ਗ੍ਰਾਂਟ ਤੇ ਮਨਰੇਗਾ ਤਹਿਤ ਕੰਮ ਕਰਨ ਵਾਲਿਆਂ ਦੀ ਨਿਗਰਾਨੀ ਲਈ ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜਿਆਂ ਨੂੰ ਜੀਓਜੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਪਿੰਡ ਓਹਜਾ ਵਿਖੇ ਨਿਯੁਕਤ ਕੀਤੇ ਗਏ ਜੀਓਜੀ ਮੈਂਬਰ ਲਖਬੀਰ ਸਿੰਘ ਮਨੇਰੇਗਾ ਕਰਮਚਾਰੀਆਂ ਨੂੰ ਬਿਨ੍ਹਾਂ ਵਜ੍ਹਾ ਤੰਗ-ਪਰੇਸ਼ਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਲਖਬੀਰ ਲੋਕਾਂ ਕੋਲੋਂ ਪੈਸਿਆਂ ਦੀ ਡਿਮਾਂਡ ਕਰਦਾ ਹੈ। ਉਨ੍ਹਾਂ ਦੱਸਿਓਆ ਕਿ ਅਜਿਹਾ ਕਰਨ ਲਈ ਉਹ ਕਈ ਵਾਰ ਲਖਬੀਰ ਨੂੰ ਰੋਕ ਚੁੱਕੇ ਹਨ, ਪਰ ਉਹ ਫੇਰ ਵੀ ਉਸ ਵੱਲੋਂ ਲਗਾਤਾਰ ਗ਼ਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।
ਇਸ ਮਾਮਲੇ ਦੀ ਸ਼ਿਕਾਇਤ ਜੀਓਜੀ ਤਹਿਸੀਲ ਹੈਡ ਅਤੇ ਜ਼ਿਲ੍ਹਾ ਹੈਡ ਨੂੰ ਕੀਤੀ ਗਈ ਹੈ। ਸ਼ਿਕਾਇਤ ਦਿੱਤੇ ਜਾਣ ਮਗਰੋਂ ਜੀਓਜੀ ਵਿਭਾਗ ਵੱਲੋਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਦਲੀ ਹੋਣ ਦੇ ਬਾਵਜੂਦ ਲਖਵੀਰ ਸਿੰਘ ਵੱਲੋਂ ਪਿੰਡ 'ਚ ਹੋਣ ਵਾਲੇ ਮਨਰੇਗਾ ਕੰਮ ਦੀ ਵਿਡੀਓਗ੍ਰਾਫ਼ੀ ਕੀਤੀ ਗਈ, ਮਨਰੇਗਾ ਕਰਮਚਾਰੀਆਂ ਵੱਲੋਂ ਜਦ ਉਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੇ ਬੂਰਾ ਵਿਵਹਾਰ ਕੀਤਾ। ਇਸ ਦੌਰਾਨ ਦੋਹਾਂ ਪੱਖਾਂ ਵਿਚਾਲੇ ਹਾਥੋਪਾਈ ਵੀ ਹੋਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕੀਤੇ ਜਾਣ ਤੋਂ ਬਾਵਜੂਦ ਜੀਓਜੀ 'ਤੇ ਐਕਸ਼ਨ ਨਾ ਲਏ ਜਾਣ ਕਾਰਨ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
ਇਸ ਬਾਰੇ ਸਾਬਕਾ ਫੌਜੀ ਤੇ ਮੌਜੂਦਾ ਜੀਓਜੀ ਲਖਬੀਰ ਸਿੰਘ ਨੇ ਆਖਿਆ ਕਿ ਉਹ ਆਪਣੇ ਸਮੇਂ 'ਚ ਹੋ ਰਹੇ ਮਨਰੇਗਾ ਕੰਮ ਦੀ ਜਾਂਚ ਕਰਨ ਲਈ ਉਥੇ ਪੁਜੇ ਸਨ। ਡਿਊਟੀ ਦੇ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਉਨ੍ਹਾਂ ਦਾ ਬੁਰਾ ਵਿਵਹਾਰ 'ਤੇ ਕੁੱਟਮਾਰ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਦੱਸਦੇ ਹੋਏ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਭ੍ਰਿਸ਼ਟਾਚਾਰ , ਕੁੱਟਮਾਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।