ਫਾਜ਼ਿਲਕਾ:ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਅਬੋਹਰ ਵਿਖੇ ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਸਥਿਤ ਓਵਰ ਬ੍ਰਿਜ (Over bridge) ਕੋਲ ਪੱਕਾ ਧਰਨਾ ਸ਼ੁਰੂ ਕਰ ਦਿਤਾ ਹੈ। ਕਿਸਾਨਾਂ ਦਾ ਰੋਸ ਹੈ ਕਿ ਟੇਲ 'ਤੇ ਪੈਂਦੇ ਪਿੰਡਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਜਿਸ ਕਰਕੇ ਕਿਨੂੰ ਦੇ ਬਾਗ ਖ਼ਤਮ ਹੋ ਰਹੇ ਹਨ ਪਰ ਨਹਿਰੀ ਵਿਭਾਗ (Department of Canal) ਦੇ ਅਫਸਰਾਂ ਵਲੋਂ ਕਿਸਾਨਾਂ ਨਾਲ ਪੱਖਪਾਤ ਦੀ ਸਿਆਸਤ ਖੇਡੀ ਜਾ ਰਹੀ ਹੈ।ਨਹਿਰਾਂ 'ਚ ਪਾਣੀ ਪੂਰਾ ਹੋਣ ਦੇ ਬਾਵਜੂਦ ਅਬੋਹਰ,ਬੱਲੂਆਣਾ ਦੇ ਟੇਲ 'ਤੇ ਪੈਂਦੇ ਪਿੰਡਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵੱਲੋਂ ਪਾਣੀ ਪੂਰਾ ਨਾ ਛੱਡਣ ਕਾਰਨ ਬਾਗ ਸੁੱਕ ਰਹੇ ਹਨ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ।