ETV Bharat / state

ਅਬੋਹਰ ਦੇ ਸੀ.ਆਈ.ਡੀ ਇੰਸਪੈਕਟਰ ਦੇ ਕਤਲ ਦੀ ਸੁਲਝੀ ਗੁੱਥੀ, 2 ਵਿਅਕਤੀ ਗ੍ਰਿਫ਼ਤਾਰ - Abohar CID inspector's murder case

ਬੀਤੇ ਦਿਨੀਂ ਅਬੋਹਰ ਦੇ ਸੀ.ਆਈ.ਡੀ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ ਜਿਸ ਦੀ ਉਲਝੀ ਹੋਈ ਗੁੱਥੀ ਨੂੰ ਫ਼ਾਜ਼ਿਲਕਾ ਪੁਲਿਸ ਨੇ 24 ਘੰਟਿਆਂ 'ਚ ਸੁਲਝਾ ਦਿੱਤਾ ਹੈ। ਇਸ ਕਤਲ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫ਼ੋਟੋ
ਫ਼ੋਟੋ
author img

By

Published : Jun 27, 2020, 1:50 PM IST

ਫ਼ਾਜ਼ਿਲਕਾ: ਬੀਤੇ ਦਿਨੀਂ ਅਬੋਹਰ ਦੇ ਸੀ.ਆਈ.ਡੀ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ ਜਿਸ ਦੀ ਉਲਝੀ ਹੋਈ ਗੁੱਥੀ ਨੂੰ ਫ਼ਾਜ਼ਿਲਕਾ ਪੁਲਿਸ ਨੇ 24 ਘੰਟਿਆਂ 'ਚ ਸੁਲਝਾ ਦਿੱਤਾ ਹੈ। ਇਸ ਕਤਲ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੀ.ਆਈ.ਏ ਸਟਾਫ ਦੇ ਇੰਚਾਰਜ ਛਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਸਬ ਇੰਸਪੈਕਟਰ ਅਬੋਹਰ ਦੇ ਰਹਿਣ ਵਾਲੇ ਸੀ ਤੇ ਫ਼ਾਜਿਲਕਾ 'ਚ ਤੈਨਾਤ ਸੀ। ਪਿਛਲੇ ਰਾਤ ਗੁਰਵਿੰਦਰ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਤੋਂ ਬਾਅਦ ਫ਼ਾਜ਼ਿਲਕਾ ਦੇ ਐਸਐਸਪੀ ਤੇ ਆਈਪੀਐਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਜਿਸ 'ਚ ਸੀਆਈਏ ਦੀ ਵੀ ਟੀਮ ਸੀ। ਉਨ੍ਹਾਂ ਨੇ ਕਿਹਾ ਕਿ ਟੀਮਾਂ ਨੇ ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ 24 ਘੰਟਿਆਂ 'ਚ ਪੁਲਿਸ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ

ਛਿੰਦਰ ਸਿੰਘ ਨੇ ਕਿਹਾ ਕਿ ਨਿਮਨ ਗੋਦਾਰਾ ਨੂੰ ਗੁਰਵਿੰਦਰ ਸਿੰਘ 'ਤੇ ਸ਼ੱਕ ਸੀ ਕਿ ਉਸ ਦੀ ਮਾਂ ਦੇ ਗੁਰਵਿੰਦਰ ਸਿੰਘ ਨਾਲ ਗ਼ੈਰ-ਕਾਨੂੰਨੀ ਸਬੰਧ ਹਨ ਜਿਸ ਤੋਂ ਬਾਅਦ ਨਿਮਨ ਗੋਦਾਰਾ ਨੇ ਸ਼ੱਕ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਇਸ ਕਤਲ ਕਾਂਡ ਵਿੱਚ ਨਿਮਨ ਗੋਦਾਰਾ ਦਾ ਮਾਮਾ ਵਿਕਰਮ ਵੀ ਸ਼ਾਮਲ ਹੈ। ਉਨ੍ਹਾਂ ਦੋਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਇਨ੍ਹਾਂ ਦੋ ਵਿਅਕਤੀਆਂ ਨੇ ਦਿੱਤਾ ਹੈ ਤੇ ਬਾਕੀ ਸਾਥੀਆਂ ਨੇ ਇਸ ਦੀ ਸਾਜਿਸ਼ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਨਮਨ ਗੋਦਾਰਾ ਦੀ ਉਮਰ 18 ਸਾਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਜਾਣਕਾਰੀ ਮੁੱਢਲੀ ਪੁੱਛ ਗਿੱਛ ਤੋਂ ਹਾਸਲ ਹੋਈ ਹੈ। ਬਾਕੀ ਹੋਰ ਪੁਛਗਿੱਛ ਲਈ ਅਦਾਲਤ ਤੋਂ ਨਿਆਂਇਕ ਰਿਮਾਂਡ ਹਾਸਲ ਕਰਕੇ ਫਿਰ ਬਾਕੀ ਦੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਫਿਲੌਰ 'ਚ ਹੋਈ ਵੱਡੀ ਵਾਰਦਾਤ, ਫਾਈਨਾਂਸਰ ਦਾ ਬੇਰਹਿਮੀ ਨਾਲ ਕੀਤਾ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.