ETV Bharat / state

ਸੁਨੀਲ਼ ਜਾਖੜ ਦਾ ਪ੍ਰਧਾਨ ਬਣਨਾ ਨਹੀਂ ਆਇਆ ਰਾਸ, ਅਰੁਣ ਨਾਰੰਗ ਨੇ ਦਿੱਤਾ ਅਸਤੀਫ਼ਾ

author img

By

Published : Jul 4, 2023, 7:55 PM IST

ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਖੁਸ਼ੀ ਦਾ ਮਾਹੌਲ ਹੈ ਤਾਂ ਦੂਸਰੇ ਪਾਸੇ ਆਪਣੇ ਹੀ ਇੰਨਾ ਖੁਸ਼ੀਆਂ 'ਚ ਸ਼ਾਮਿਲ ਨਹੀਂ ਹੋਏ। ਜਾਖੜ ਦੇ ਪ੍ਰਧਾਨ ਬਣਦੇ ਹੀ ਭਾਜਪਾ ਦਾ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਹਨ।

ਸੁਨੀਲ਼ ਜਾਖੜ ਦਾ ਪ੍ਰਧਾਨ ਬਣਨਾ ਨਹੀਂ ਆਇਆ ਰਾਸ , ਅਰੁਣ ਨਾਰੰਗ ਵੱਲੋਂ ਅਸਤੀਫ਼ਾ
ਸੁਨੀਲ਼ ਜਾਖੜ ਦਾ ਪ੍ਰਧਾਨ ਬਣਨਾ ਨਹੀਂ ਆਇਆ ਰਾਸ, ਅਰੁਣ ਨਾਰੰਗ ਵੱਲੋਂ ਅਸਤੀਫ਼ਾ

ਅਬੋਹਰ: ਕਿਤੇ ਖੁਸ਼ੀ ਕਿਤੇ ਵਾਲੀ ਸਥਿਤੀ ਭਾਜਪਾ 'ਚ ਵੇਖਣ ਨੂੰ ਮਿਲੀ ਰਹੀ ਹੈ। ਇੱਕ ਪਾਸੇ ਜਿੱਥੇ ਭਾਜਪਾ ਵੱਲੋਂ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਖੁਸ਼ੀ ਦਾ ਮਾਹੌਲ ਹੈ ਤਾਂ ਦੂਸਰੇ ਪਾਸੇ ਆਪਣੇ ਹੀ ਇੰਨਾ ਖੁਸ਼ੀਆਂ 'ਚ ਸ਼ਾਮਿਲ ਨਹੀਂ ਹੋਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ 'ਚ ਵੀ ਸਭ ਸਹੀ ਨਹੀਂ ਹੈ। ਇੱਕ ਪਾਸੇ ਤਾਂ ਪ੍ਰਧਾਨ ਬਣਾਏ ਜਾਣ 'ਤੇ ਸੁਨੀਲ ਜਾਖੜ ਨੂੰ ਵਧੀਆਂ ਮਿਲ ਰਹੀਆਂ ਹਨ ਤਾਂ ਦੂਜੇ ਪਾਸੇ ਨਾਰਾਜ਼ ਵਿਧਾਇਕ ਅਸਤੀਫ਼ੇ ਦੇ ਰਹੇ ਹਨ।

ਅਰੁਣ ਨਾਰੰਗ ਵੱਲੋਂ ਅਸਤੀਫ਼ਾ: ਕਾਬਲੇਜ਼ਿਕਰ ਹੈ ਕਿ ਜਦੋਂ ਹੀ ਸੁਨੀਲ ਜਾਖੜ ਨੂੰ ਭਾਜਪਾ ਵੱਲੋਂ ਸੂਬਾ ਪ੍ਰਧਾਨ ਐਲਾਨਿਆ ਗਿਆ ਤਾਂ ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੱਲੋਂ ਆਪਣੇ ਸਾਰੇ ਅਹੁਦੇ ਛੱਡ ਦਿੱਤੇ ਗਏ। ਉਨਹਾਂ ਆਖਿਆ ਕਿ ਉਨਹਾਂ ਨੂੰ ਇਹ ਮਨਜ਼ੂਰ ਨਹੀਂ ਹੈ। ਇਸ ਤੋਂ ਇਲਾਵਾ ਉਨਹਾਂ ਆਖਿਆ ਕਿ ਉਹ ਵਰਕਰ ਦੇ ਤੌਰ 'ਤੇ ਪਾਰਟੀ ਨਾਲ ਜੁੜੇ ਰਹਿਣਗੇ ਅਤੇ ਪਾਰਟੀ ਲਈ ਕੰਮ ਕਰਦੇ ਰਹਿਣਗੇ।

ਹਾਈਕਮਾਂਡ ਨੇ ਭਾਵਨਾਵਾਂ ਨੂੰ ਪਹੁੰਚਾਈ ਠੇਸ: ਨਾਰੰਗ ਨੇ ਆਪਣੀ ਨਾਰਾਜ਼ਗੀ ਜਤਾਉਂਦੇ ਆਖਿਆ ਕਿ ਹਾਈਕਮਾਂਡ ਨੇ ਪੰਜਾਬ ਦੇ 40-50 ਭਾਜਪਾ ਲਈ ਕੰਮ ਕਰਨ ਵਾਲੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਅਰੁਣ ਨਾਰੰਗ ਨੇ ਸਵਾਲ ਚੁੱਕਦੇ ਆਖਿਆ ਕਿ ਸੁਨੀਲ ਜਾਖੜ ਭਾਜਪਾ ਦੇ ਪੁਰਾਣੇ ਨੇਤਾ ਰਹਿ ਚੁੱਕੇ ਹਨ ਅਤੇ ਭਾਜਪਾ 'ਚ ਆਇਆਂ ਨੂੰ ਵੀ ਕੁੱਝ ਸਮਾਂ ਹੀ ਹੋਇਆ ਹੈ ਫਿਰ ਵੀ ਦਿੱਲੀ ਹਾਈਕਮਾਂਡ ਨੇ ਜਾਖੜ ਨੂੰ ਸੂਬੇ ਦੇ ਪ੍ਰਧਾਨ ਦੀ ਜ਼ਿੰਮੇਵਾਰ ਸੌਂਪ ਦਿੱਤੀ।

"ਨਾਰੰਗ ਵੱਲੋਂ ਅਸ਼ਵਨੀ ਸ਼ਰਮਾ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ। ਜੇਕਰ ਅਸ਼ਵਨੀ ਆਪਣਾ ਕੰਮ ਸਹੀ ਤਰ੍ਹਾਂ ਕਰਦੇ ਤਾਂ ਇਹ ਨੌਬਤ ਆਉਣੀ ਹੀ ਨਹੀਂ। ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ । ਜਿਸ ਤੋਂ ਉਹ ਨਾਰਾਜ਼ ਹਨ ਅਤੇ ਪਾਰਟੀ ਦੇ ਸਾਰੇ ਅਹੁਦੇ ਛੱਡ ਰਹੇ ਹਨ।" ਅਰੁਣ ਨਾਰੰਗ

ਅਸ਼ਵਨੀ ਸ਼ਰਮਾ 'ਤੇ ਸਵਾਲ: ਨਾਰੰਗ ਵੱਲੋਂ ਅਸ਼ਵਨੀ ਸ਼ਰਮਾ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ। ਜੇਕਰ ਅਸ਼ਵਨੀ ਆਪਣਾ ਕੰਮ ਸਹੀ ਤਰ੍ਹਾਂ ਕਰਦੇ ਤਾਂ ਇਹ ਨੌਬਤ ਆਉਣੀ ਹੀ ਨਹੀਂ। ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ । ਜਿਸ ਤੋਂ ਉਹ ਨਾਰਾਜ਼ ਹਨ ਅਤੇ ਪਾਰਟੀ ਦੇ ਸਾਰੇ ਅਹੁਦੇ ਛੱਡ ਰਹੇ ਹਨ। ਜ਼ਿਕਰੇਖਾਸ ਹੈ ਕਿ ਅਰੁਣ ਨਾਰੰਗ ਨੇ 2017 ਦੀਆਂ ਚੋਣਾਂ 'ਚ ਸੁਨੀਲ ਜਾਖੜ ਨੂੰ ਹਰਾਇਆ ਸੀ।ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੇ ਨਾਰੰਗ ਨੂੰ ਘੇਰ ਲਿਆ ਸੀ ਅਤੇ ਉਨ੍ਹਾਂ ਦੇ ਕੱਪੜੇ ਤੱਕ ਫਾੜ ਦਿੱਤੇ ਸਨ ਨਾਲ ਹੀ ਜੰਮ ਕੇ ਕੁੱਟਮਾਰ ਕੀਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.