ਫਾਜ਼ਿਲਕਾ: ਜਲਾਲਾਬਾਦ ਦੇ ਮਾਨੇਵਾਲਾ ਰੋਡ 'ਤੇ ਬੱਸ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋ (3 Died as bus overturns on Manewala Road in Jalalabad) ਗਈ। ਇਸ ਹਾਦਸੇ ਦੌਰਾਨ ਬੱਸ ਦੀ ਲਪੇਟ 'ਚ ਆਏ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਮੰਨੇਵਾਲਾ ਦੇ ਨੇੜੇ ਹੱਡਾ ਰੋੜੀ ਦੇ ਨੇੜੇ ਪੈਂਦੀ ਪੁਲ ਦੇ ਕੋਲ ਇਕ ਮਿੰਨੀ ਬੱਸ ਜੋ ਕਿ ਮੰਡੀ ਰੋੜਾਂਵਾਲੀ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ ਅਤੇ ਹਾਦਸਾਗ੍ਰਸਤ ਹੋਣ ਨਾਲ ਉਹ ਖੇਤਾਂ ਵਿੱਚ ਪਲਟ ਗਈ।
ਇਹ ਵੀ ਪੜੋ: ਮੁਹਾਲੀ ਧਮਾਕਾ ਮਾਮਲਾ: ਪੰਜਾਬ DGP ਤੇ CM ਮਾਨ ਦੇ ਬਿਆਨ ਵੱਖਰੇ-ਵੱਖਰੇ ! ਕਿਸ ਕੋਲ ਅਧੂਰੀ ਜਾਣਕਾਰੀ ?
ਇਸ ਮਿੰਨੀ ਬੱਸ ਦੇ ਪਲਟਣ ਨਾਲ ਬੱਸ ਪੂਰੀ ਤਰ੍ਹਾਂ ਹਰ ਪਾਸੇ ਤੋਂ ਨੁਕਸਾਨੀ ਗਈ। ਇਸ ਹਾਦਸੇ ਚ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ,ਜਦੋਂ ਕਿ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦੀ ਸਪੀਡ ਇੰਨੀ ਤੇਜ਼ ਸੀ ਕਿ ਬੱਸ ਦਾ ਡਰਾਈਵਰ ਉਸ ਨੂੰ ਕਾਬੂ ਵਿੱਚ ਨਹੀਂ ਕਰ ਸਕਿਆ ਅਤੇ ਬੱਸ ਖੇਤਾਂ ਵਿੱਚ ਜਾ ਕੇ ਪਲਟ ਗਈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਆਪਣੇ ਵਹੀਕਲਾਂ ’ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜੋ: ਮੁਹਾਲੀ ਧਮਾਕਾ ਮਾਮਲੇ ’ਚ ਹੋਈਆਂ ਕੁਝ ਗ੍ਰਿਫਤਾਰੀਆਂ- ਸੀਐੱਮ ਮਾਨ