ETV Bharat / state

ਸਰਹੱਦ 'ਤੇ ਵੱਸਦੇ ਪਰਿਵਾਰ ਦੀ ਤਰਸਯੋਗ ਕਹਾਣੀ, 3 ਬੱਚਿਆਂ ਦੀ ਮੌਤ, 4 ਦਿਵਯਾਂਗ - handicapped kids

ਭਾਰਤ-ਪਾਕਿ ਸਰਹੱਦ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਪਿੰਡ ਢਾਣੀ ਵਿੱਚ ਰਹਿੰਦੇ ਇੱਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਢਹਿ ਗਿਆ, ਜਦੋਂ ਉਨ੍ਹਾਂ ਦੇ 7 ਬੱਚਿਆ 'ਚੋਂ 3 ਦੀ ਮੌਤ ਹੋ ਗਈ ਅਤੇ 4 ਬੱਚੇ ਦਿਵਯਾਂਗ ਹਨ।

ਸਰਹੱਦ 'ਤੇ ਵੱਸਦੇ ਪਰਿਵਾਰ ਦੀ ਤਰਸਯੋਗ ਕਹਾਣੀ,  7 ਬੱਚਿਆਂ 'ਚੋਂ 3 ਦੀ ਹੋਈ ਮੌਤ, 4 ਭੈਣ-ਭਰਾਵਾਂ ਦਿਵਯਾਂਗ

author img

By

Published : Oct 29, 2020, 8:07 PM IST

ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਪਿੰਡ ਢਾਣੀ ਵਿੱਚ ਰਹਿੰਦੇ ਇੱਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਢਹਿ ਗਿਆ, ਜਦੋਂ ਉਨ੍ਹਾਂ ਦੇ 7 ਬੱਚਿਆ 'ਚੋਂ 3 ਦੀ ਮੌਤ ਹੋ ਗਈ ਅਤੇ 4 ਬੱਚੇ ਦਿਵਯਾਂਗ ਹਨ।

ਦਿਵਯਾਂਗ ਬੱਚੇ ਜੋ ਬੋਲ ਵੀ ਨਹੀਂ ਸਕਦੇ ਅਤੇ ਉਨ੍ਹਾਂ ਦੇ ਮਾਂ ਬਾਪ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ ਕਿਉਂਕਿ ਹੁਣ ਉਨ੍ਹਾਂ ਦੇ ਕੋਲ੍ਹੇ ਇਨ੍ਹਾਂ ਬੱਚਿਆਂ ਦਾ ਇਲਾਜ ਕਰਵਾਉਣ ਦੇ ਲਈ ਪੈਸੇ ਜ਼ਮੀਨ ਕੁਝ ਵੀ ਨਹੀਂ ਬਚਿਆ। ਇਸ ਪਰਿਵਾਰ ਕੋਲ ਜੋ 4 ਕਿੱਲੇ ਜ਼ਮੀਨ ਸੀ ਉਹ ਵੀ ਵੇਚ ਕੇ ਇਲਾਜ 'ਤੇ ਲਗਾ ਦਿੱਤੀ ਹੈ ਪਰ ਫਿਰ ਵੀ ਬੱਚੇ ਠੀਕ ਨਹੀਂ ਹੋਏ। ਇਸ ਪਰਿਵਾਰ ਦੇ ਸਿਰ 'ਤੇ ਬੈਂਕ ਦਾ 25 ਲੱਖ ਰੁਪਏ ਦਾ ਕਰਜ਼ਾ ਚੜ੍ਹ ਚੁੱਕਿਆ ਹੈ।

ਸਰਹੱਦ 'ਤੇ ਵੱਸਦੇ ਪਰਿਵਾਰ ਦੀ ਤਰਸਯੋਗ ਕਹਾਣੀ, 7 ਬੱਚਿਆਂ 'ਚੋਂ 3 ਦੀ ਹੋਈ ਮੌਤ, 4 ਭੈਣ-ਭਰਾਵਾਂ ਦਿਵਯਾਂਗ

ਪਰਿਵਾਰ ਦਾ ਕਹਿਣਾ ਹੈ ਕਿ ਵੋਟਾਂ ਸਮੇਂ ਹਰ ਇੱਕ ਲੀਡਰ ਉਨ੍ਹਾਂ ਕੋਲੇ ਵੋਟਾਂ ਲੈਣ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਜਾਂਦਾ ਕਿ ਬੱਚਿਆਂ ਦਾ ਇਲਾਜ ਕਰਵਾਇਆ ਜਾਏਗਾ ਪਰ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ।

ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਨੇ ਅੱਜ ਤੱਕ ਉਨ੍ਹਾਂ ਦੇ ਬੱਚਿਆਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪ੍ਰਸ਼ਾਸਨ ਵੱਲੋਂ ਸਪੈਸ਼ਲ ਚਾਇਲਡ ਦੇ ਸਰਟੀਫਿਕੇਟ ਬਣਾ ਕੇ ਜ਼ਰੂਰ ਦਿੱਤੇ ਗਏ ਹਨ, ਜਿਸ ਨਾਲ ਮਹਿਜ਼ 750 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਜੋ ਕਿ ਬਿਲਕੁਲ ਹੀ ਨਾ ਮਾਤਰ ਹੈ।

ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਪ੍ਰਸ਼ਾਸਨ ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਦੀ ਬਾਂਹ ਫੜ੍ਹਨ ਅਤੇ ਬੱਚਿਆਂ ਦੇ ਇਲਾਜ ਕਰਵਾਉਣ ਵਿੱਚ ਮਦਦ ਕੀਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.