ETV Bharat / state

Junior World Championships: ਸੋਨ ਤਗਮਾ ਜਿੱਤ ਘਰ ਪਰਤੇ ਰਾਜਪ੍ਰੀਤ ਸਿੰਘ ਦਾ ਭਰਵਾਂ ਸਵਾਗਤ

ਬੱਸੀ ਪਠਾਣਾ ਦਾ ਜੰਮਪਲ ਰਾਜਪ੍ਰੀਤ ਸਿੰਘ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (Sri Fatehgarh Sahib) ਵਿਖੇ ਨਤਮਸਤਕ ਹੋਇਆ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਰਾਜਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਸੋਨ ਤਗਮਾ ਜਿੱਤ ਘਰ ਪਰਤੇ ਰਾਜਪ੍ਰੀਤ ਸਿੰਘ ਦਾ ਭਰਵਾਂ ਸਵਾਗਤ

author img

By

Published : Oct 7, 2021, 11:18 AM IST

ਸ੍ਰੀ ਫਤਿਹਗੜ੍ਹ ਸਾਹਿਬ: ਸਾਉਥ ਅਮਰੀਕ‍ਾ (South America) ਦੇ ਪੀਰੂ ਦੇ ਲੀਮਾ ਸ਼ਹਿਰ ’ਚ ਇੰਟਨੈਸ਼ਨਲ ਸੂਟਿੰਗ ਸਪੋਰਟਸ ਫੈਡਰੇਸ਼ਨ (International Shooting Sports Federation) ਵੱਲੋਂ ਕਰਵਾਈ ਨਿਸ਼ਾਨੇਬਾਜੀ ਦੀ ਵਿਸ਼ਵ ਯੂਨੀਅਰ ਚੈਂਪੀਅਨਸ਼ਿਪ (Junior World Championships) ‘ਚ ਟੀਮ ਈਵੈਂਟ ’ਚ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲਾ ਬੱਸੀ ਪਠਾਣਾ ਦਾ ਜੰਮਪਲ ਰਾਜਪ੍ਰੀਤ ਸਿੰਘ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (Sri Fatehgarh Sahib) ਵਿਖੇ ਨਤਮਸਤਕ ਹੋਇਆ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਰਾਜਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਰਾਜਪ੍ਰੀਤ ਦੇ ਬੱਸੀ ਪਠਾਣਾ ਪਹੁੰਚਣ ਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਬੈਂਡ ਵਾਜਿਆ ਨਾਲ ਉਸ ਦਾ ਨਿੱਘਾ ਸਵਾਗਤ ਕੀਤਾ।

ਇਹ ਵੀ ਪੜੋ: ਇਤਰਾਜ਼ਯੋਗ ਟਿੱਪਣੀ ਮਾਮਲੇ ਵਿਚ ਯੁਵਰਾਜ ਸਿੰਘ ਨੂੰ ਅਦਾਲਤ ਵਿਚ ਹੋਣਾ ਹੋਵੇਗਾ ਪੇਸ਼

ਇਸ ਮੌਕੇ ਰਾਜਪ੍ਰੀਤ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 27 ਸਤੰਬਰ ਤੋਂ 10 ਅਕਤੂਬਰ ਤਕ ਕਰਵਾਈ ਗਈ ਸੀ ਜਿਸ ’ਚ ਭਾਰਤ ਦੇ 75 ਖਿਡਾਰੀਆਂ ਨੇ ਵੱਖ-ਵੱਖ ਈਵੈਂਟਾ ’ਚ ਭਾਗ ਲੈ ਰਹੇ ਹਨ ਅਤੇ ਉਸ ਨੇ 10 ਮੀਟਰ ਏਅਰ ਰਾਈਫਲ ਈਵੈਂਟ ‘ਚ ਟੋਕੀਓ ‘ਚ ਗੋਲਡ ਮੈਡਲ ਜਿੱਤਣ ਵਾਲੀ ਅਮਰੀਕਾ ਦੀ ਟੀਮ ਨੂੰ ਹਰਾ ਭਾਰਤ ਨੇ ਗੋਲਡ ਮੈਡਲ ਜਿੱਤਿਆ (Won the gold medal) ਅਤੇ ਮਿਕਸਡ ਈਵੈਂਟ ‘ਚ ਵੀ ਸਿਲਵਰ ਮੈਡਲ ਜਿੱਤਿਆ ਹੈ। ਖੁਸ਼ੀ ਜ਼ਾਹਿਰ ਕਰਦਿਆਂ ਨਿਸ਼ਾਨੇਬਾਜ਼ ਰਾਜਪ੍ਰੀਤ ਸਿੰਘ ਨੇ ਕਿਹਾ ਕਿ ਉਹ ਐਮਸੀਏ (MCA) ਕਰ ਰਿਹਾ ਹੈ ਤੇ ਉਨ੍ਹਾਂ ਦਾ ਟੀਚਾ ਹੋਰ ਖੇਡਾਂ ਵਿੱਚ ਪ੍ਰਾਪਤੀਆਂ ਕਰਕੇ ਆਪਣੇ ਦੇਸ਼ ਦਾ ਨਾਮ ਚਮਕਾਉਣਾ ਹੈ।

ਸੋਨ ਤਗਮਾ ਜਿੱਤ ਘਰ ਪਰਤੇ ਰਾਜਪ੍ਰੀਤ ਸਿੰਘ ਦਾ ਭਰਵਾਂ ਸਵਾਗਤ

ਜ਼ਿਕਰਯੋਗ ਹੈ ਕਿ ਰਾਜਪ੍ਰੀਤ ਸਿੰਘ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੇ ਭਤੀਜੇ ਹਨ ਅਤੇ ਉਨ੍ਹਾਂ ਵੱਲੋਂ ਵੀ ਰਾਜਪ੍ਰੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਗੱਲਬਾਤ ਕਰਦੇ ਹੋਏ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਕਿਹਾ ਕਿ ਹੁਣ ਤਕ ਭਾਰਤ 8 ਗੋਲਡ ਮੈਡਲ ਜਿੱਤ ਚੁੱਕਿਆ ਹੈ ਜਦਕਿ ਅਜੇ ਕਈ ਈਵੈਂਟ ਹੋਣੇ ਬਾਕੀ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਖਿਡਾਰੀਆਂ ਦਾ ਬਣਦਾ ਮਾਣ ਸਨਮਾਨ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ: Junior World Championships: ਮਨੂ, ਨਾਮਯਾ ਤੇ ਰਿਦਮ ਦੀ ਤਿਕੜੀ ਨੇ ਜਿੱਤੇ ਸੋਨ ਤਗਮੇ

ਉਨ੍ਹਾਂ ਰੋਸ ਜ਼ਾਹਿਰ ਕਰਦੇ ਕਿਹਾ ਕਿ ਇੰਨੀ ਵੱਡੀ ਉਪਲਬਧੀ ਪ੍ਰਾਪਤ ਕਰਨ ਵਾਲੇ ਖਿਡਾਰੀ ਰਾਜਪ੍ਰੀਤ ਸਿੰਘ ਦਾ ਸਨਮਾਨ ਜਾਂ ਆਸ਼ੀਰਵਾਦ ਦੇਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਉਹ ਖੁਦ ਕਈ ਵਾਰ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਮਿਲਣ ਲਈ ਅਪ੍ਰੋਚ ਕੀਤੀ, ਪ੍ਰੰਤੂ ਉਨ੍ਹਾਂ ਦੇ ਸਹਾਇਕ ਵੱਲੋਂ ਬਿਨਾਂ ਅਪੁਆਇੰਟਮੈਂਟ ਲਏ ਮਿਲਣ ਤੋਂ ਇਨਕਾਰ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.