ਫ਼ਤਿਹਗੜ੍ਹ ਸਾਹਿਬ: ਸਕਾਲਰਸ਼ਿਪ ਘੁਟਾਲੇ ਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਬੋਲਦੇ ਹੋਏ ਕਿਹਾ ਕਿ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ। ਚਾਹੇ ਉਹ ਕਾਕਾ ਰਣਦੀਪ ਸਿੰਘ ਹੀ ਕਿਉਂ ਨਾ ਹੋਵੇ। ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ, ਤਾਂ ਉਸ ਨੂੰ ਉਸ ਦਾ ਅੰਜਾਮ ਭੋਗਣਾ ਪਵੇਗਾ।
ਹਲਕਾ ਅਮਲੋਹ ਦੇ ਪਿੰਡ ਦਾਰਾ ਸਿੰਘ ਵਾਲਾ 'ਚ ਜ਼ਰੂਰਤਮੰਦ ਲੋਕਾਂ ਨੂੰ ਦੋ ਦੋ ਮਰਲੇ ਦੇ ਪਲਾਟਾਂ ਦੇ ਸਰਟੀਫਿਕੇਟ ਵੰਡਣ ਦੇ ਲਈ ਆਏ ਸਨ। ਉੱਥੇ ਹੀ ਉਨ੍ਹਾਂ ਨੇ ਪੈਟਰੋਲੀਅਮ ਦੇ ਰੇਟ ਵਧਣ ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿਨੋਂ ਦਿਨ ਪੈਟਰੋਲੀਅਮ ਪਦਾਰਥਾਂ ਦੇ ਰੇਟ ਵਧਾਏ ਜਾ ਰਹੇ ਹਨ।
ਜਿਸ ਤੇ ਹੁਣ ਚੁਟਕਲੇ ਵੀ ਬਣਨ ਲੱਗੇ ਹਨ। ਕੈਬਨਿਟ ਮੰਤਰੀ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਹਲਕਾ ਅਮਲੋਹ ਦੇ ਪਿੰਡ ਸਲਾਣਾ ਦਾਰਾ ਸਿੰਘ ਵਾਲਾ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਦੋ ਦੋ ਮਰਲੇ ਦੇ ਪਲਾਟਾਂ ਸਰਟੀਫਿਕੇਟ ਅਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਲਈ ਆਏ ਸਨ। ਇਸ ਮੌਕੇ ਉਨਾਂ ਨੇ ਕਿਹਾ ਕਿ ਪਿੰਡ ਦਾਰਾ ਸਿੰਘ ਵਾਲਾ ਨੂੰ ਵਿਕਾਸ ਦੇ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਜਿਸ ਦੇ ਨਾਲ ਪਿੰਡ ਦਾ ਵਿਕਾਸ ਹੋ ਰਿਹਾ ਹੈ। ਇਸ ਮੌਕੇ ਆਏ ਦਿਨ ਦੇਸ਼ ਦੇ ਵਿੱਚ ਵੱਧ ਰਹੇ ਪੈਟਰੋਲੀਅਮ ਪਦਾਰਥਾਂ ਦੇ ਭਾਅ ਤੇ ਬੋਲਦੇ ਹੋਏ, ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਇਸ ਦਾ ਅਧਿਕਾਰ ਕੇਂਦਰ ਕੋਲ ਹੁੰਦਾ ਹੈ।
ਪਰ ਕੇਂਦਰ ਵੱਲੋਂ ਦਿਨ-ਬ-ਦਿਨ ਪੈਟਰੋਲੀਅਮ ਪਦਾਰਥਾਂ ਦੇ ਭਾਅ ਵਧਾਏ ਜਾ ਰਹੇ ਹਨ। ਜਿਸ ਦੇ ਨਾਲ ਆਮ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਪਰ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਹੋ ਗਈ ਹੈ, ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਤੇ ਕਾਰਵਾਈ ਹੋਵੇਗੀ।
ਇੰਡਸਟਰੀ ਨੂੰ ਪੰਜ ਰੁਪਏ ਯੂਨਿਟ ਬਿਜਲੀ ਦੇਣ ਤੇ ਉਨ੍ਹਾਂ ਨੇ ਗੱਲ ਘੁੰਮਾਉਂਦੇ ਹੋਏ ਕਿਹਾ ਕਿ ਜਲਦੀ ਹੀ ਸੀਐਮ ਚੰਨੀ ਹਲਕੇ ਦੇ ਦੌਰੇ ਲਈ ਆ ਰਹੇ ਹਨ, ਜਿੱਥੇ ਉਨ੍ਹਾਂ ਦੇ ਸਾਹਮਣੇ ਇਸ ਗੱਲ ਨੂੰ ਰੱਖਿਆ ਜਾਵੇਗਾ ਅਤੇ ਜੋ ਵੀ ਸਹੂਲਤਾਂ ਉਹ ਇੰਡਸਟਰੀ ਦੇ ਸਕਦੇ ਹਨ ਉਹ ਜ਼ਰੂਰ ਦੇਣਗੇ।
ਇਹ ਵੀ ਪੜ੍ਹੋ:ਭਾਜਪਾ ਆਗੂ ਦਾ ਵੱਡਾ ਬਿਆਨ, ਕਿਹਾ-ਖੇਤੀ ਕਾਨੂੰਨਾਂ ਦਾ ਜਲਦ ਹੋਵੇਗਾ ਹੱਲ, ਕੈਪਟਨ ਅਮਰਿੰਦਰ ਸਿੰਘ...