ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫ਼ਿਰ ਤੋਂ ਲੌਕਡਾਊਨ ਸ਼ਨਿਚਰਵਾਰ ਤੋਂ ਲਾਗੂ ਹੋ ਗਿਆ ਹੈ। ਸੂਬੇ ਵਿੱਚ ਦੁਬਾਰਾ ਕੀਤੇ ਗਏ ਇਸ ਲੌਕਡਾਊਨ ਦੇ ਅਧੀਨ ਸ਼ਨਿਚਰਵਾਰ ਵਾਲੇ ਦਿਨ ਦੁਕਾਨਾਂ ਸ਼ਾਮ 5.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਹੋਰ ਛੁੱਟੀਆਂ ਵਾਲੇ ਦਿਨ ਅਤੇ ਐਤਵਾਰ ਵਾਲੇ ਦਿਨ ਬੰਦ ਰਹਿਣਗੀਆਂ। ਇਸ ਦਾ ਅਸਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਬਾਜ਼ਾਰਾਂ ਵਿੱਚ ਆਮ ਨਾਲੋਂ ਘੱਟ ਭੀੜ ਦਿਖਾਈ ਦਿੱਤੀ।
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਲੌਕਡਾਉਨ ਦੇ ਬਾਰੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੌਕਡਾਊਨ ਲੱਗ ਜਾਣ ਦੇ ਕਾਰਨ ਹੁਣ ਦੁਕਾਨਾਂ ਤਾਂ ਖੁੱਲ੍ਹੀਆਂ ਹਨ ਪਰ ਲੋਕ ਦੁਕਾਨਾਂ ਉੱਤੇ ਸਾਮਾਨ ਖਰੀਦਣ ਦੇ ਲਈ ਨਹੀਂ ਆ ਰਹੇ, ਜਿਸ ਦੇ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਾਫ਼ੀ ਨੁਕਸਾਨ ਹੋਵੇਗਾ।
ਲੋਕਾਂ ਦਾ ਸਰਕਾਰ ਤੋਂ ਮੰਗ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਦੁਪਹਿਰ ਦੇ ਇੱਕ ਵਜੇ ਜਾਂ ਫਿਰ ਤਿੰਨ ਵਜੇ ਤੱਕ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਕਰ ਦੇਣਾ ਚਾਹੀਦਾ ਹੈ। ਜਿਸ ਦੇ ਨਾਲ ਦੁਕਾਨਦਾਰਾਂ ਨੂੰ ਵੀ ਫ਼ਾਇਦਾ ਹੋਵੇਗਾ, ਕਿਉਂਕਿ ਲੋਕ ਵੀ ਆਪਣੀ ਜ਼ਰੂਰਤ ਦਾ ਸਮਾਨ ਉਸ ਸਮੇਂ ਦੌਰਾਨ ਹੀ ਖਰੀਦ ਕੇ ਲਾਕੇ ਜਾਣਗੇ।
ਰੇਹੜੀ ਉੱਤੇ ਫ਼ਲ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਮੇਂ ਦੀਆਂ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਸਬਜ਼ੀਆਂ ਅਤੇ ਫ਼ਲ ਵੇਚਣ ਦੇ ਲਈ ਸਵੇਰ ਤੋਂ ਦੁਪਹਿਰ ਜਾਂ ਫ਼ਿਰ ਸ਼ਾਮ ਦਾ ਕੁੱਝ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਸਮਾਨ ਵੇਚ ਸਕਣ ਅਤੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾ ਸਕਣ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵੀ ਸਰਕਾਰ ਦੇ ਨਿਰਦੇਸ਼ ਹੋਣਗੇ, ਉਹ ਉਸ ਦੀ ਪਾਲਣਾ ਕਰਨਗੇ ਤਾਂ ਜੋ ਕੋਰੋਨਾ ਵਿਰੁੱਧ ਚੱਲ ਰਹੀ ਲੜਾਈ ਨੂੰ ਜਿੱਤ ਸਕੀਏ।