ETV Bharat / state

ਦੋ ਦਰਜ਼ਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜਦੀ ਸੜਕ ਦੀ ਹਾਲਤ ਖਸਤਾ

ਸਰਹਿੰਦ ਦੇ ਸਾਨੀ ਪੁਰ ਰੋਡ ਦੀ ਸੜਕ ਜੋ ਦਰਜਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜਦੀ ਹੈ ਉਸ ਦੀ ਹਾਲਤ ਖਸਤਾ ਹੋਈ ਪਈ ਹੈ।

ਦੋ ਦਰਜ਼ਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜਦੀ ਸੜਕ ਦੀ ਹਾਲਤ ਖਸਤਾ
ਦੋ ਦਰਜ਼ਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜਦੀ ਸੜਕ ਦੀ ਹਾਲਤ ਖਸਤਾ
author img

By

Published : Jul 5, 2021, 7:13 PM IST

ਫਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਸੂਬੇ ਭਰ ਵਿੱਚ ਵਿਕਾਸ ਦੇ ਦਾਅਵੇ ਕਰ ਰਹੀ ਹੈ। ਦੁਜੇ ਪਾਸੇ ਇਨ੍ਹਾਂ ਵਾਅਦਿਆਂ ਦੀ ਪੋਲ ਖੁਲ ਰਹਿ ਹੈ। ਸਰਹਿੰਦ ਦੇ ਸਾਨੀ ਪੁਰ ਰੋਡ ਦੀ ਸੜਕ ਜੋ ਦਰਜਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜ ਦੀ ਹੈ। ਇਸ ਸੜਕ ਹਾਲਤ ਖਸਤਾ ਹੋਈ ਪਈ ਹੈ। ਇਸ ਸੜਕ ਨੂੰ ਕਾਫ਼ੀ ਸਮੇਂ ਤੋਂ ਪੁੱਟਿਆ ਗਿਆ ਹੈ ਜਿਸ ਨੂੰ ਹੱਲੇ ਤੱਕ ਬਣਾਇਆ ਨਹੀਂ ਗਿਆ ਹੈ।

ਦੋ ਦਰਜ਼ਨਾਂ ਪਿੰਡਾਂ ਨੂੰ ਸਰਹਿੰਦ ਨਾਲ ਜੋੜਦੀ ਸੜਕ ਦੀ ਹਾਲਤ ਖਸਤਾ

ਕੁਝ ਦਿਨ ਪਹਿਲਾਂ ਇਸ ਪੁੱਟੇ ਹੋਏ ਰਸਤੇ ’ਤੇ ਝੋਨਾ ਲਗਾਕੇ ਪ੍ਰਸ਼ਾਸ਼ਨ ਤੋਂ ਜਲਦ ਸੜਕ ਬਨਾਉਣ ਦੀ ਇਲਾਕਾ ਨਿਵਾਸੀਆਂ ਵਲੋਂ ਮੰਗ ਕੀਤੀ ਗਈ ਸੀ। ਹੁਣ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਜੀ.ਟੀ.ਰੋਡ ਸਰਹਿੰਦ ਵਿਖੇ ਧਰਨਾ ਲੱਗਾ ਦਿੱਤਾ ਗਿਆ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੈਅਰਮੇਨ ਬਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਸੜਕ ਨੂੰ ਪੁੱਟਕੇ ਇਸਦਾ ਕੰਮ ਅਧੂਰਾ ਛੱਡਿਆ ਹੋਇਆ ਹੈ।ਸੜਕ ਵਿੱਚ ਵੱਡੇ-ਵੱਡੇ ਟੋਏ ਹੋਣ ਕਾਰਨ ਲੋਕ ਹਾਦਸਿਆਂ ਵਿੱਚ ਜਖਮੀ ਵੀ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਰੋਡ ਦੇ ਨਾਲ ਲੱਗਦੀਆਂ ਗਲੀਆਂ ਨੂੰ ਪੁੱਟਿਆ ਹੋਇਆ ਹੈ ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਅਤੇ ਲੋਕ ਘਰਾਂ ਵਿਚ ਹੀ ਕੈਦ ਹੋ ਕੇ ਰਹਿਣ ਨੂੰ ਮਜਬੂਰ ਹਨ। ਇਸ ਦੇ ਨਾਲ ਹੀ ਕਈ ਅਪਾਹਿਜ਼ ਤਾਂ ਬਿਲਕੁਲ ਵੀ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਦੁਕਾਨਦਾਰਾਂ ਦੇ ਕੰਮ ਰੋਡ ਪੁੱਟੇ ਹੋਣ ਕਾਰਨ ਠੱਪ ਹੋਏ ਗਏ ਹਨ।

ਦੁਕਾਨਦਾਰ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਸੜਕ ਨੂੰ ਬਨਾਉਣ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ, ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋਂ : MURDER CASE: ਪਰਿਵਾਰ ਨੇ ਲਾਸ਼ਾਂ ਸੜਕ ’ਤੇ ਰੱਖ ਕੀਤੀ ਇਨਸਾਫ ਦੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.