ਫਰੀਦਕੋਟ: ਹਿੰਦੀ ਅਤੇ ਪੰਜਾਬੀ ਸਿਨੇਮਾਂ ਦੀ ਸ਼ਖਸੀਅਤ ਅਤੇ ਫਾਈਟ ਨਿਰਦੇਸ਼ਕ ਵਜੋ ਜਾਣੇ ਜਾਂਦੇ ਮੋਹਨ ਬੱਗੜ੍ਹ ਦੇ ਹੋਣਹਾਰ ਬੇਟੇ ਸੋਨੂੰ ਬੱਗੜ੍ਹ ਵੀ ਪਾਲੀਵੁੱਡ ਵਿੱਚ ਡੈਬਿਊ ਲਈ ਤਿਆਰ ਹਨ। ਸੋਨੂੰ ਬੱਗੜ੍ਹ ਜਲਦ ਹੀ ਸ਼ੁਰੂ ਹੋਣ ਜਾ ਰਹੀ ਵੱਡੀ ਪੰਜਾਬੀ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਪੰਜਾਬੀ ਸਿਨੇਮਾਂ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫ਼ਿਲਮ ਵਿੱਚ ਪਾਲੀਵੁੱਡ ਦੇ ਇੱਕ ਦਿਗਜ਼ ਅਦਾਕਾਰ ਦੀ ਬੇਟੀ ਵੀ ਸਿਲਵਰ ਸਕਰੀਨ 'ਤੇ ਸ਼ਾਨਦਾਰ ਡੈਬਿਊ ਕਰੇਗੀ।
ਇਸ ਸਬੰਧਤ ਰਸਮੀ ਨਾਵਾਂ ਦਾ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ। ਰੋਮਾਂਟਿਕ-ਸੰਗੀਤਮਈ ਕਹਾਣੀ-ਸਾਰ ਅਧਾਰਿਤ ਇਸ ਫ਼ਿਲਮ ਵਿੱਚ ਬਾਲੀਵੁੱਡ ਦੇ ਦੋ ਲੀਜੈਂਡ ਅਦਾਕਾਰ ਵੀ ਸ਼ਾਮਿਲ ਕੀਤੇ ਗਏ ਹਨ, ਜੋ ਇਸ ਪ੍ਰਭਾਵਪੂਰਨ ਫ਼ਿਲਮ ਵਿੱਚ ਕਾਫ਼ੀ ਲੰਮੇਂ ਸਮੇਂ ਬਾਅਦ ਇਕੱਠੇ ਨਜ਼ਰ ਆਉਣਗੇ। ਹਾਲ ਹੀ ਵਿੱਚ ਰਿਲੀਜ਼ ਹੋਈ ਹਿੰਦੀ ਫ਼ਿਲਮ 'ਯੂ.ਪੀ ਫਾਇਲਸ' 'ਚ ਵੀ ਪ੍ਰਭਾਵੀ ਭੂਮਿਕਾ ਨਿਭਾ ਚੁੱਕੇ ਅਦਾਕਾਰ ਸੋਨੂੰ ਬੱਗੜ੍ਹ ਦੀ ਪੰਜਾਬੀ ਸਿਨੇਮਾਂ ਆਮਦ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਬੰਧਤ ਨਿਰਮਾਣ ਹਾਊਸ ਵੱਲੋ ਕਾਫ਼ੀ ਖਾਸ ਤਰੱਦਦ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਇਸ ਫ਼ਿਲਮ ਲਈ ਉਚ ਪੱਧਰੀ ਐਕਸ਼ਨ ਸੀਕਵੇਂਸ ਦੀ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ।
ਬਾਲੀਵੁੱਡ ਦੇ ਉਚ ਪੱਧਰੀ ਸਿਰਜਨਾਂਤਮਕ ਪੈਮਾਨਿਆ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਦੇ ਕੁਝ ਗਾਣਿਆ ਦੀ ਵੀ ਰਿਕਾਰਡਿੰਗ ਮੁੰਬਈ ਵਿਖੇ ਪੂਰੀ ਕਰ ਲਈ ਗਈ ਹੈ, ਜਿੰਨਾਂ ਨੂੰ ਨਾਮਵਰ ਗਾਇਕਾਂ ਵੱਲੋ ਪਿੱਠਵਰਤੀ ਅਵਾਜ਼ਾਂ ਦਿੱਤੀਆ ਗਈਆ ਹਨ। ਮੁੰਬਈ ਵਿਖੇ ਹੋਣ ਜਾ ਰਹੀ ਰਸਮੀ ਅਨਾਊਸਮੈਂਟ ਤੋਂ ਬਾਅਦ ਇਸ ਫ਼ਿਲਮ ਦਾ ਫ਼ਸਟ ਸ਼ੂਟਿੰਗ ਸ਼ਡਿਊਲ ਚੰਡੀਗੜ੍ਹ ਵਿਖੇ ਆਰੰਭ ਕੀਤਾ ਜਾਵੇਗਾ, ਜਿਸ ਸਬੰਧਤ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਵੀ ਇੰਨੀ ਦਿਨੀ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:-