ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਵਿੱਚ ਲੰਮੇ ਕੱਦ ਵਾਲੇ ਨੌਜਵਾਨ ਤੁਸੀਂ ਬਹੁਤ ਵੇਖੇ ਹੋਣਗੇ ਪਰ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਸੈਦਪੁਰ ਦਾ ਨੌਜਵਾਨ(young man from Saidpur of Sri Fatehgarh Sahib) ਸੁਖਦੇਵ ਸਿੰਘ ਆਪਣੇ 7 ਫੁੱਟ 2 ਇੰਚ (Sukhdev Singhs height is 7 feet 2 inches) ਦੇ ਸਰੀਰ ਕਰਕੇ ਵੱਖ ਹੀ ਦਿਖਾਈ ਦਿੰਦਾ ਹੈ। ਸੁਖਦੇਵ ਸਿੰਘ ਮੁਤਾਬਿਕ ਉਹ ਕੁੜਤੇ ਪਜਾਮੇ ਹੀ ਪਾਉਂਦਾ ਹੈ ਅਤੇ ਉਸ ਦੇ ਸਰੀਰ ਨੂੰ ਕੁੱਲ 9 ਮੀਟਰ ਕੱਪੜਾ ਲੱਗਦਾ ਹੈ।
ਕੁਇੰਟਲ ਵਜ਼ਨ: ਉਨ੍ਹਾਂ ਦਸਿਆ ਕਿ ਮੇਰਾ ਵਜ਼ਨ 1 ਕੁਆਇੰਟਲ 85 ਕਿੱਲੋ (Weight 1 quintal 85 kg) ਹੈ ਅਤੇ ਸਵੇਰੇ ਤੋਂ ਲੈਕੇ ਸ਼ਾਮ ਤੱਕ 6 ਲੀਟਰ ਦੁੱਧ ਪੀਣ ਤੋਂ ਬਾਅਦ ਸਾਰਾ ਦਿਨ ਖੇਤਾ ਵਿਚ ਕੰਮ ਕਰਦਾ ਹਾਂ । ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਇੱਕ ਵੀ ਨੌਕਰ ਨਹੀ ਰੱਖਿਆ ਅਤੇ ਉਹ 4 ਤੋਂ 6 ਵਿਅਕਤੀਆਂ ਦਾ ਇਕੱਲਾ ਹੀ ਕੰਮ ਕਰ ਦਿੰਦਾ ਹੈ।
ਇਹ ਵੀ ਪੜ੍ਹੋ: ਫਿਲਮੀ ਅੰਦਾਜ਼ ਵਿੱਚ ਮੁਲਜ਼ਮਾਂ ਨੇ ਤੋੜਿਆ ਪੁਲਿਸ ਨਾਕਾ,ਪੁਲਿਸ ਨੂੰ ਚਕਮਾ ਦੇਕੇ ਹੋਏ ਫਰਾਰ
9 ਮੀਟਰ ਕੱਪੜਾ: ਉਨ੍ਹਾਂ ਦਸਿਆ ਕਿ ਬਣੇ ਬਣਾਏ ਕੱਪੜੇ ਉਸ ਦੇ ਨਾਪ ਦੇ ਨਾਪ ਨਾ ਮਿਲਣ ਕਰਕੇ ਉਸ ਨੂੰ ਹੁਣ ਕੱਪੜੇ ਸੁਆ ਕੇ ਪਾਉਣੇ ਪੈਂਦੇ ਹਨ ਅਤੇ ਉਸ ਦੇ ਇਲਾਕੇ ਦਾ ਇੱਕ ਹੀ ਦਰਜੀ ਉਸ ਦੇ ਕੱਪੜੇ ਬਣਾਉਂਦਾ ਹੈ ਅਤੇ ਕੁੜਤੇ ਵਿਚ 9 ਮੀਟਰ ਕੱਪੜਾ (A kurta takes 9 meters of cloth) ਲੱਗਦਾ ਹੈ ਉਨ੍ਹਾਂ ਕਿਹਾ ਕਿ ਦਰਜੀ ਵੀ ਉਨ੍ਹਾਂ ਕੋਲੋਂ ਡਬਲ ਸਵਾਈ ਲੈਂਦਾ ਹੈ। ਸੁਖਦੇਵ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਕਿ ਜਿੰਮ ਵਿੱਚ ਜ਼ੋਰ ਮਾਰਨ ਦੀ ਬਜਾਏ ਖੇਤਾਂ ਵਿੱਚ ਆਪ ਕੰਮ ਕਰਨ ਤਾਂ ਵੀ ਸਰੀਰ ਮਜਬੂਤ ਹੁੰਦਾ ਹੈ।