ETV Bharat / state

MSP ਦੇ ਵਿਰੁੱਧ ਕਾਂਗਰਸ ਕਿਸਾਨਾਂ ਨੂੰ ਕਰੇਗੀ ਲਾਮਬੰਦ: ਜਾਖੜ

author img

By

Published : Jun 19, 2020, 5:27 PM IST

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਫ਼ਸਲ ਦੇ ਐਮਐਸਪੀ ਨੂੰ ਲੈ ਕੇ ਜਾਰੀ ਕੀਤੇ ਗਏ ਮਤੇ ਸਬੰਧੀ ਮੀਟਿੰਗ ਕੀਤੀ ਅਤੇ ਇਸ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮਤੇ ਦਾ ਵਿਰੋਧ ਕਰਦੀ ਹੈ।

Sunil jakhar meeting on MSP in fatehgarh sahib
ਐਮਐਸਪੀ ਦੇ ਵਿਰੁੱਧ ਕਾਂਗਰਸ ਕਿਸਾਨਾਂ ਨੂੰ ਕਰੇਗੀ ਲਾਮਬੰਦ: ਜਾਖੜ

ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਚਤ ਭਵਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਖ਼ੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਹਲਕੇ ਦੇ ਸਾਂਸਦ ਅਮਰ ਸਿੰਘ ਅਤੇ ਤਿੰਨਾਂ ਹਲਕਿਆਂ ਦੇ ਵਿਧਾਇਕ ਤੇ ਵਰਕਰ ਮੌਜੂਦ ਰਹੇ।

ਵੇਖੋ ਵੀਡੀਓ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਫ਼ਸਲ ਦੇ ਐਮਐਸਪੀ ਨੂੰ ਲੈ ਕੇ ਜਾਰੀ ਕੀਤੇ ਗਏ ਮਤੇ ਦਾ ਪੰਜਾਬ ਕਾਂਗਰਸ ਵਿਰੋਧ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਲਾਮਬੰਦ ਕਰਨ ਲਈ ਰਣਨੀਤੀ ਤਿਆਰ ਕਰ ਰਹੀ ਹਨ।

ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਤੇ ਨਾਲ ਕਿਸਾਨਾਂ ਦੇ ਗਲ ਸ਼ਾਹੂਕਾਰਾਂ ਦੇ ਹੱਥਾਂ ਵਿੱਚ ਦੇ ਰਹੀ ਹੈ, ਜਿਸ ਨਾਲ ਸ਼ਾਹੂਕਾਰਾਂ ਨੂੰ ਫਾਇਦਾ ਪਹੁੰਚੇਗਾ। ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੰਤਜ਼ਾਰ ਵੀ ਨਹੀਂ ਕੀਤਾ ਗਿਆ ਅਤੇ ਬਾਕੀ ਪਾਰਟੀਆਂ ਦੀ ਸਲਾਹ ਲਏ ਬਿਨ੍ਹਾਂ ਇਸ ਕਾਲੇ ਕਾਨੂੰਨ ਨੂੰ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਮਤੇ ਦਾ ਸਮਰਥਨ ਕੀਤਾ ਹੈ ਤਾਂ ਉਹ ਇੱਕ ਹੀ ਸ਼ਖ਼ਸ ਹੈ, ਸੁਖਬੀਰ ਸਿੰਘ ਬਾਦਲ। ਬਾਕੀ ਸਾਰੀਆਂ ਪਾਰਟੀਆਂ ਇਸ ਮਤੇ ਦੇ ਖ਼ਿਲਾਫ਼ ਹਨ।

ਇਹ ਵੀ ਪੜ੍ਹੋ: ਰਿਲਾਇੰਸ ਹੋਇਆ ਕਰਜ਼ਾ ਮੁਕਤ, 58 ਦਿਨਾਂ 'ਚ ਇਕੱਠੇ ਕੀਤੇ 1,68,818 ਕਰੋੜ

ਉੱਥੇ ਹੀ ਆਏ ਦਿਨ ਦੇਸ਼ ਵਿੱਚ ਡੀਜ਼ਲ-ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ 'ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਹੋਰ ਬੋਝ ਪਾ ਰਹੀ ਹੈ ਅਤੇ ਇਸ ਦਾ ਫਾਇਦਾ ਸ਼ਾਹੂਕਾਰਾਂ ਨੂੰ ਪਹੁੰਚਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.