ETV Bharat / state

ਵਿਦਿਆਰਥੀਆਂ ਨੇ ਤਿਆਰ ਕੀਤਾ ਹੱਥਾਂ ਨੂੰ ਸੈਨੇਟਾਇਜ਼ ਕਰਨ ਵਾਲਾ ਡਿਵਾਇਜ਼

author img

By

Published : Jun 12, 2020, 6:38 PM IST

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਤਿਹਗੜ੍ਹ ਸਾਹਿਬ ਸਥਿਤ ਤਕਨੀਕੀ ਪ੍ਰਮੁੱਖ ਅਦਾਰੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਇਕ ਅਜਿਹਾ ਡਿਵਾਇਜ਼ ਤਿਆਰ ਕੀਤਾ ਗਿਆ ਹੈ ਜਿਸ ਨਾਲ ਵਾਰ-ਵਾਰ ਜੇਬ ਵਿੱਚ ਰੱਖੇ ਸੈਨੇਟਾਇਜ਼ਰ ਨੂੰ ਕੱਢਣ ਦੀ ਲੋੜ ਨਹੀਂ ਪਵੇਗੀ ਸਗੋਂ ਇਸ ਡਿਵਾਇਜ਼ ਨੂੰ ਹੱਥ ਦੇ ਗੁੱਟ 'ਤੇ ਲਗਾਇਆ ਜਾਂਦਾ ਹੈ।

ਫ਼ੋਟੋ
ਫ਼ੋਟੋ

ਫ਼ਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਮੁੜ ਤੋਂ ਦੋ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ 'ਚ ਜ਼ਿਆਦਾ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਅਹਿਤਿਹਾਤ ਵਰਤਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਲਈ ਕਿਹਾ ਜਾ ਰਿਹਾ ਹੈ। ਲੋਕਾਂ ਨੂੰ ਵਾਰ-ਵਾਰ ਹੱਥ ਸੈਨੇਟਾਈਜ਼ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

ਵੀਡੀਓ

ਇਸ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਤਿਹਗੜ੍ਹ ਸਾਹਿਬ ਸਥਿਤ ਤਕਨੀਕੀ ਪ੍ਰਮੁੱਖ ਅਦਾਰੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਇਕ ਅਜਿਹਾ ਡਿਵਾਇਜ਼ ਤਿਆਰ ਕੀਤਾ ਗਿਆ ਹੈ ਜਿਸ ਨਾਲ ਵਾਰ-ਵਾਰ ਜੇਬ ਵਿੱਚ ਰੱਖੇ ਸੈਨੇਟਾਇਜ਼ਰ ਨੂੰ ਕੱਢਣ ਦੀ ਲੋੜ ਨਹੀਂ ਪਵੇਗੀ ਸਗੋਂ ਇਸ ਡਿਵਾਇਜ਼ ਨੂੰ ਹੱਥ ਦੇ ਗੁੱਟ 'ਤੇ ਲਗਾਇਆ ਜਾਂਦਾ ਹੈ ਤੇ ਕਿਸੇ ਵੀ ਕੰਮ ਕਰਨ ਤੋਂ ਬਾਅਦ ਹੱਥਾਂ 'ਤੇ ਪਾਏ ਹੋਏ ਦਸਤਾਨਿਆਂ ਨੂੰ ਆਸਾਨੀ ਨਾਲ ਸੈਨੇਟਾਈਜ਼ ਕੀਤਾ ਜਾ ਸਕਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਇਸ ਪਹਿਲਕਦਮੀ ਦੀ ਕਾਲਜ ਦੇ ਪ੍ਰਿੰਸੀਪਲ ਮੇਜਰ ਜਨਰਲ ਡਾ. ਜੀ ਐੱਸ ਲਾਂਬਾ ਨੇ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਡਿਵਾਇਜ਼ ਕੋਰੋਨਾ ਮਹਾਂਮਾਰੀ ਨਾਲ ਫਰੰਟ ਲਾਈਨ 'ਤੇ ਲੜਾਈ ਲੜ ਰਹੇ ਯੋਧਿਆਂ ਲਈ ਬਹੁਤ ਹੀ ਸਹਾਈ ਸਿੱਧ ਹੋਵੇਗੀ ਕਿਉਂਕਿ ਵਾਰ-ਵਾਰ ਹੱਥ ਸੈਨੇਟਾਈਜ਼ ਕਰਨ ਲਈ ਜੇਬਾਂ 'ਚੋਂ ਸੈਨੇਟਾਈਜ਼ਰ ਕੱਢਣ ਦੀ ਲੋੜ ਨਹੀਂ ਹੋਵੇਗੀ।

ਇਸ ਡਿਵਾਇਜ਼ ਨਾਲ ਉਹ ਆਪਣੇ ਹੱਥਾਂ ਨੂੰ ਕੁਝ ਕੁ ਮਿੰਟਾਂ ਬਾਅਦ ਆਸਾਨੀ ਨਾਲ ਸੈਨੇਟਾਈਜ਼ ਕਰ ਸਕਦੇ ਹਨ ਕਿਉਂਕਿ ਗੁੱਟ 'ਤੇ ਲੱਗੇ ਇਸ ਡਿਵਾਇਜ਼ ਨੂੰ ਕੂਹਣੀ ਨਾਲ ਦੱਬਿਆ ਜਾ ਸਕਦਾ ਹੈ ਜਿਸ 'ਚੋਂ ਸੈਨੇਟਾਈਜ਼ਰ ਕੱਢ ਕੇ ਹੱਥ ਸਾਫ਼ ਕੀਤੇ ਜਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.