ਫ਼ਤਿਹਗੜ੍ਹ ਸਾਹਿਬ: ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੀ ਚੇਅਰਪਰਸਨ ਮਮਤਾ ਦੱਤਾ ਨੇ ਚੰਡੀਗੜ ਵੱਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਖੇ ਬੋਰਡ ਵੱਲੋਂ ਸਥਾਪਤ ਇਕਾਈ ਸ੍ਰੀ ਸ਼ਿਆਮ ਇੰਡਸਟ੍ਰੀਜ ਦਾ ਦੌਰਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਮਮਤਾ ਦੱਤਾ ਨੇ ਦੱਸਿਆ ਕਿ ਸੂਬਾ ਸਰਕਰਾ ਵੱਲੋਂ ਘਰ ਘਰ ਰੁਜ਼ਗਾਰ ਦੇਣ ਦੀ ਮੁਹਿੰਮ ਅਧੀਨ ਪਿੰਡਾਂ ਦੇ ਬੇਰੁਜ਼ਗਾਰ ਵਿਅਕਤੀਆਂ ਅਤੇ ਉਦਮੀਆਂ ਨੂੰ 25 ਲੱਖ ਰੁਪਏ ਤੱਕ ਉਤਪਾਦਨ ਅਤੇ 10 ਲੱਖ ਰੁਪਏ ਤੱਕ ਸੇਵਾ ਉਦਯੋਗ ਦੀਆਂ ਇਕਾਈਆਂ ਲਈ ਬੈਂਕਾਂ ਤੋਂ ਵਿੱਤੀ ਮਦਦ ਮੁਹੱਈਆ ਕਰਵਾਈ ਜਾਂਦੀ ਹੈ।
ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਨਰਲ ਕੈਟਾਗਰੀ ਦੇ ਲਾਭਪਾਤਰਾਂ ਵੱਲੋਂ ਇਕਾਈ ਦੀ ਕੁੱਲ ਲਾਗਤ ਦਾ 10%, ਰਿਜ਼ਰਵ ਕੈਟਾਗਰੀ/ਔਰਤਾਂ/ਸ਼ਾਬਕਾ ਫੌਜੀਆਂ/ਅੰਗਹੀਣ ਲਾਭਪਾਤਰਾਂ ਨੂੰ 5% ਅਪਣੇ ਪਾਸੋਂ ਖਰਚ ਕਰਨਾ ਹੁੰਦਾ ਹੈ । ਬੈਂਕਾ ਵੱਲੋਂ 90% ਤੋਂ 95% ਦਾ ਕਰਜ਼ਾ ਦਵਾਇਆ ਜਾਂਦਾ ਹੈ ਅਤੇ ਜਨਰਲ ਕੈਟਾਗਰੀ ਦੇ ਲਾਭਪਾਤਰਾਂ ਨੂੰ ਇਕਾਈ ਦੀ ਕੁੱਲ ਲਾਗਤ ਦਾ 25% ਅਤੇ ਰਿਜ਼ਰਵ ਕੈਟਾਗਰੀ/ ਔਰਤਾਂ/ਸ਼ਾਬਕਾ ਫੌਜੀਆਂ/ਅੰਗਹੀਣ ਲਾਭਪਾਤਰਾਂ ਨੂੰ 35% ਸਬਸਿਡੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਬੈਂਕ ਵੱਲੋਂ ਕਰਜ਼ੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਉਪਰੰਤ ਸਰਕਾਰ ਵੱਲੋਂ ਕੁੱਲ ਪ੍ਰੋਜੈਕਟ ਦੀ ਲਾਗਤ ਉਪੱਰ ਬਣਦੀ ਸਬਸਿਡੀ ਰੀਲੀਜ਼ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ ਬੋਰਡ ਵੱਲੋਂ ਵਿੱਤੀ ਸਾਲ 2018-2019 ਤੱਕ 3127 ਇਕਾਈਆਂ ਨੂੰ ਸਥਾਪਤ ਕਰਵਾ ਕੇ 7923.91 ਲੱਖ ਰੁਪਏ ਸਬਸਿਡੀ ਸਰਕਾਰ ਵਲੋਂ ਜਾਰੀ ਕਰਵਾਈ ਜਾ ਚੁੱਕੀ ਹੈ, ਇਨ੍ਹਾਂ ਇਕਾਈਆਂ ਵੱਲੋਂ 22427 ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆਂ ਕਰਵਾਇਆ ਗਿਆ ਉਨ੍ਹਾਂ ਨੇ ਪੰਜਾਬ ਦੇ ਬੇਰੁਜ਼ਗਾਰ ਵਿਅਕਤੀਆਂ ਅਤੇ ਕਿਰਤੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਇਸ ਸਕੀਮ ਤਹਿਤ ਬੋਰਡ ਦੇ ਜ਼ਿਲ੍ਹਾ ਦਫਤਰਾਂ ਅਤੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਸੂਬਾ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇ।
ਇਹ ਵੀ ਪੜ੍ਹੋ- ਪਿੰਡ ਹਰਰਾਏਪੁਰ ਵਿੱਚ ਹੈਪਾਟਾਈਟਿਸ ਏ ਦਾ ਕਹਿਰ ਜਾਰੀ