ਸ੍ਰੀ ਫਾਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਮਾਨ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ 20 ਡਾਲਰ ਫੀਸ ਪਾਕਿਸਤਾਨ ਨਾਲ ਗੱਲਬਾਤ ਕਰਕੇ ਘੱਟ ਕੀਤੀ ਜਾ ਸਕਦੀ ਹੈ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕਦੇ ਵੀ ਸਰਕਾਰੀ ਮਾਇਆ ਨੂੰ ਕਬੂਲ ਨਹੀਂ ਕਰਦੇ, ਉਹ ਧਾਰਮਿਕ ਯਾਤਰਾ 'ਤੇ ਜਾਣ ਲਈ 20 ਡਾਲਰ ਇਕੱਠੇ ਕਰਨਗੇ। ਪਾਕਿਸਤਾਨ ਵਲੋਂ ਰੱਖੇ 20 ਡਾਲਰ ਨੂੰ ਘੱਟ ਕਰਕੇ ਇਸ ਨੂੰ ਦਰੁਸਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਮਾਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁਲ੍ਹਣ ਦਾ ਸਿਹਰਾ ਸਾਰਿਆਂ ਨੂੰ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਅਹਿਮ ਯੋਗਦਾਨ ਪਾਇਆ ਹੈ।
ਮਾਨ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਨਤੀ ਕਰਦੇ ਹਨ ਕਿ ਪਾਕਿਸਤਾਨ ਜਾਣ ਦੇ ਲਈ ਵੀਜੇ ਨੂੰ ਖਤਮ ਕੀਤਾ ਜਾਵੇ, ਜਿਸ ਤਰ੍ਹਾਂ ਭਾਰਤ ਤੇ ਨੇਪਾਲ ਵਿੱਚ ਕਿਸੇ ਵੀਜੇ ਦੀ ਲੋੜ ਨਹੀਂ ਹੈ। ਉਸੇ ਤਰ੍ਹਾਂ ਪਾਕਿਸਤਾਨ ਜਾ ਪੰਜਾਬ ਦੇ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।
ਇਹ ਵੀ ਪੜੋ: ਰਜਤ ਸ਼ਰਮਾ ਨੇ ਡੀਡੀਸੀਏ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਇਸ ਮੌਕੇ ਮਾਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਹੇ ਡੀਸੀ ਅਤੇ ਏਡੀਸੀ ਵਿਵਾਦ 'ਤੇ ਬੋਲਦੇ ਹੋਏ ਕਿਹਾ ਕਿ ਡੀਸੀ ਇਕ ਤਰ੍ਹਾ ਜ਼ਿਲ੍ਹੇ ਦੀ ਸਰਕਾਰ ਹੈ ਜੋ ਵੀ ਅਧਿਕਾਰੀ ਇਨ੍ਹਾਂ ਦੀ ਤੋਹੀਨ ਕਰ ਰਹੇ ਹਨ, ਉਨ੍ਹਾਂ 'ਤੇ ਛੇਤੀ ਕਾਰਵਾਈ ਹੋਵੇ ਜੇ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਪਾਰਟੀ ਵਲੋਂ ਸੰਘਰਸ਼ ਕੀਤਾ ਜਾਵੇਗਾ।