ETV Bharat / state

ਪੰਜਾਬ ਪੁਲਿਸ ਸਿੱਖ ਨੌਜਵਾਨਾਂ ਨੂੰ ਕਰ ਰਹੀ ਪਰੇਸ਼ਾਨ- ਸਿਮਰਜੀਤ ਮਾਨ

author img

By

Published : Jun 1, 2019, 8:14 AM IST

ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਗੁਰਪਤਵੰਤ ਸਿੰਘ ਪਨੂੰ ਨੂੰ ਅਪੀਲ ਕੀਤੀ ਹੈ।

ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਪੰਜਾਬ ਅੰਦਰ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਹਲਾਂਕਿ ਉਨ੍ਹਾਂ ਇਹ ਅਪੀਲ "ਸਿੱਖ ਫਾਰ ਜਸਟਿਸ" ਵੱਲੋਂ ਵਿਦੇਸ਼ ਤੋਂ ਰੈਫ਼ਰੈਂਡਮ 2020 ਦੀ ਗੱਲ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਕੀਤੀ ਹੈ।

ਸਿਮਰਨਜੀਤ ਸਿੰਘ ਮਾਨ ਨੇ ਲਿਖਿਆ “ਜੋ ਸਿੱਖ ਫਾਰ ਜਸਟਿਸ ਵੱਲੋਂ 2020 ਦੇ ਕੀਤੇ ਜਾ ਰਹੇ ਪ੍ਰੋਗਰਾਮ ਦੀ ਇਸ਼ਤਿਹਾਰਬਾਜੀ 'ਤੇ ਬਿਆਨਬਾਜੀ ਕੀਤੀ ਜਾ ਰਹੀ ਹੈ। ਉਸ ਤਹਿਤ ਪੰਜਾਬ ਦੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਪੁਲਿਸ ਅਤੇ ਨਿਜ਼ਾਮ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡੇ ਦਫ਼ਤਰ ਰੋਜ਼ਾਨਾ ਹੀ ਅਜਿਹੇ ਪੀੜਤ ਪਰਿਵਾਰ ਸੰਪਰਕ ਕਰ ਰਹੇ ਹਨ। ਇਸ ਲਈ ਗੁਰਪਤਵੰਤ ਸਿੰਘ ਪਨੂੰ ਅਤੇ "ਸਿੱਖ ਫਾਰ ਜਸਟਿਸ" ਦਾ ਇਹ ਇਖ਼ਲਾਕੀ 'ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ਪੰਜਾਬ ਪੁਲਿਸ ਵੱਲੋਂ ਚੁੱਕੇ ਜਾਣ ਵਾਲੇ ਸਿੱਖ ਨੌਜ਼ਵਾਨਾਂ ਅਤੇ ਪੀੜਤ ਪਰਿਵਾਰਾਂ ਦੀ ਪੈਰਵਾਈ ਲਈ ਸੁਪਰੀਮ ਕੋਰਟ 'ਤੇ ਹਾਈਕੋਰਟ ਵਿੱਚ ਆਪਣੇ ਵਕੀਲਾਂ ਨੂੰ ਜਿ਼ੰਮੇਵਾਰੀ ਦੇਣ ਤਾਂ ਜੋ ਅਜਿਹੀ ਸਿੱਖ ਨੌਜਵਾਨੀ ਦੇ ਕੇਸਾਂ ਦੀ ਪੈਰਵਾਈ ਹੋ ਸਕੇ"

2020 ਦੇ ਪ੍ਰੋਗਰਾਮ ਤਹਿਤ ਪੁਲਿਸ ਵੱਲੋਂ ਤੰਗ ਕੀਤੇ ਜਾਣ ਵਾਲੇ ਵਰਕਰਾਂ ਦੀ ਪੈਰਵੀ ਲਈ, ਪਨੂੰ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਵਕੀਲ ਤਾਇਨਾਤ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 31 ਮਈ ( ) “ਜੋ ਸਿੱਖ ਫਾਰ ਜਸਟਿਸ ਵੱਲੋਂ 2020 ਦੇ ਕੀਤੇ ਜਾ ਰਹੇ ਪ੍ਰੋਗਰਾਮ ਦੀ ਇਸਤਿਹਾਰਬਾਜੀ ਤੇ ਬਿਆਨਬਾਜੀ ਕੀਤੀ ਜਾ ਰਹੀ ਹੈ, ਉਸ ਤਹਿਤ ਪੰਜਾਬ ਦੇ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨਾਂ ਨੂੰ ਪੁਲਿਸ ਅਤੇ ਨਿਜਾਮ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਸਾਡੇ ਦਫ਼ਤਰ ਰੋਜ਼ਾਨਾ ਹੀ ਅਜਿਹੇ ਪੀੜ੍ਹਤ ਪਰਿਵਾਰ ਸੰਪਰਕ ਕਰ ਰਹੇ ਹਨ । ਇਸ ਲਈ ਗੁਰਪਤਵੰਤ ਸਿੰਘ ਪਨੂੰ ਅਤੇ ਸਿੱਖ ਫਾਰ ਜਸਟਿਸ ਦਾ ਇਹ ਇਖ਼ਲਾਕੀ ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ਪੰਜਾਬ ਪੁਲਿਸ ਵੱਲੋਂ ਚੁੱਕੇ ਜਾਣ ਵਾਲੇ ਸਿੱਖ ਨੌਜ਼ਵਾਨਾਂ ਅਤੇ ਤੰਗ-ਪ੍ਰੇਸ਼ਾਨ ਤੋਂ ਪੀੜ੍ਹਤ ਪਰਿਵਾਰਾਂ ਦੀ ਪੈਰਵੀਂ ਲਈ ਸੁਪਰੀਮ ਕੋਰਟ ਤੇ ਹਾਈਕੋਰਟ ਵਿਚ ਆਪਣੇ ਵਕੀਲਾਂ ਨੂੰ ਜਿ਼ੰਮੇਵਾਰੀ ਸੌਪਣ ਤਾਂ ਜੋ ਅਜਿਹੀ ਸਿੱਖ ਨੌਜ਼ਵਾਨੀ ਦੇ ਕੇਸਾਂ ਦੀ ਪੈਰਵੀ ਹੋ ਸਕੇ ਅਤੇ ਕੋਈ ਵੀ ਪੁਲਿਸ ਜਾਂ ਨਿਜਾਮ 2020 ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆ ਨੂੰ ਪ੍ਰੇਸ਼ਾਨ ਨਾ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪਨੂੰ ਅਤੇ ਜਥੇਬੰਦੀ ਨੂੰ ਗੁਜ਼ਾਰਿਸ ਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਕਿਸੇ ਵੀ ਜਥੇਬੰਦੀ ਵੱਲੋਂ ਜੋ ਪ੍ਰੋਗਰਾਮ ਦਿੱਤੇ ਜਾ ਰਹੇ ਹਨ, ਉਸ ਨਾਲ ਸੰਬੰਧਿਤ ਵਰਕਰਾਂ ਤੇ ਮੈਬਰਾਂ ਦੀ ਪੁਲਿਸ ਤੇ ਨਿਜਾਮੀ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ ਉਸ ਪਾਰਟੀ ਦੇ ਵਕੀਲਾਂ ਅਤੇ ਕਮੇਟੀ ਵੱਲੋਂ ਜਿ਼ੰਮੇਵਾਰੀ ਪੂਰਨ ਕੀਤੀ ਜਾਂਦੀ ਹੈ ਤਾਂ ਕਿ ਉਸ ਜਥੇਬੰਦੀ ਨਾਲ ਸੰਬੰਧਿਤ ਕਿਸੇ ਵੀ ਵਰਕਰ ਨੂੰ ਕਾਨੂੰਨੀ, ਮਾਨਸਿਕ, ਸਮਾਜਿਕ, ਪਰਿਵਾਰਿਕ ਤੌਰ ਤੇ ਕਸਟ ਨਾ ਝੱਲਣਾ ਪਵੇ ਅਤੇ ਪੁਲਿਸ ਤਸੱਦਦ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਪਨੂੰ ਆਪਣੀ ਇਹ ਇਖ਼ਲਾਕੀ ਜਿ਼ੰਮੇਵਾਰੀ ਸਮਝਦੇ ਹੋਏ ਅਜਿਹਾ ਪ੍ਰਬੰਧ ਕਰ ਦੇਣਗੇ ਤਾਂ ਜੋ ਸਿੱਖ ਨੌਜ਼ਵਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਨ੍ਹਾਂ ਵਜਹ ਸਰਕਾਰਾਂ ਤੇ ਪੁਲਿਸ ਦੇ ਜ਼ਬਰ ਦਾ ਸਾਹਮਣਾ ਨਾ ਕਰਨਾ ਪਵੇ ।
ETV Bharat Logo

Copyright © 2024 Ushodaya Enterprises Pvt. Ltd., All Rights Reserved.