ਫ਼ਤਿਹਗੜ੍ਹ ਸਾਹਿਬ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਸ਼੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਦੀ ਤੁਲਨਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਰਾਬਰ ਕਰਨ ਦੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਬੜੇ ਸ਼ੰਕੇ ਖੜੇ ਕਰਦੀ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਤਾਂ ਇਹ ਸੀ ਕਿ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਤੁਰੰਤ ਅਸਤੀਫਾ ਲੈ ਲੈਂਦੇ ਤੇ ਜੇਕਰ ਰੰਧਾਵਾ ਦੇ ਕਹੇ ਅਨੁਸਾਰ ਵੀਡੀਓ ਵਿਚ ਕੋਈ ਛੇੜ-ਛਾੜ ਪਾਈ ਜਾਂਦੀ ਤਾਂ ਦੁਬਾਰਾ ਬਹਾਲ ਕਰ ਦਿੰਦੇ। ਜੇਕਰ ਸਹੀ ਪਾਈ ਜਾਂਦੀ, ਤਾਂ ਹੋਰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦੇ।
ਜ਼ਿਕਰਯੋਗ ਹੈ ਕਿ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਹੈ। ਇਸ ਮਾਮਲੇ ਉੱਤੇ ਅਕਾਲੀ ਆਗੂਆਂ ਵਲੋਂ ਵੀ ਨਿਖੇਧੀ ਕੀਤੀ ਜਾ ਰਹੀਂ ਹੈ ਅਤੇ ਰੰਧਾਵਾ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਚੰਦਰਯਾਨ -3 ਸਰਕਾਰ ਦੁਆਰਾ ਮਨਜ਼ੂਰ, ਪ੍ਰਾਜੈਕਟ ਜਾਰੀ: ਇਸਰੋ ਮੁਖੀ