ETV Bharat / state

Shaheedi Jor Mel : ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ; ਜਾਣੋ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਮ 'ਚ ਲੁੱਕਿਆ ਇਤਿਹਾਸ - ਪਵਿੱਤਰ ਧਰਤੀ ਦਾ ਇਤਿਹਾਸ

Shaheedi Jor Mel 2023: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦੀ ਜੋੜ ਮੇਲ ਦੇ ਸਮਾਗਮ ਹੋਣਗੇ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਖੇ ਨਤਮਸਤਕ ਹੁੰਦੀ ਹੈ। ਜਾਣੋ, ਇਸ ਪਵਿੱਤਰ ਧਰਤੀ ਦਾ ਇਤਿਹਾਸ...

Sri Fatehgarh Sahib Gurudwara, Shaheedi Jor Mel
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ
author img

By ETV Bharat Punjabi Team

Published : Dec 25, 2023, 11:32 AM IST

Updated : Dec 26, 2023, 11:04 AM IST

ਜਾਣੋ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਮ 'ਚ ਲੁੱਕਿਆ ਇਤਿਹਾਸ

ਸ੍ਰੀ ਫ਼ਤਿਹਗੜ੍ਹ ਸਾਹਿਬ : ਨਿੱਕੀਆਂ ਜਿੰਦਾ, ਵੱਡੇ ਸਾਕੇ ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ, ਤਾਂ ਉਨ੍ਹਾਂ ਦੀ ਸ਼ੁਰੂਆਤ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਤੋਂ ਹੁੰਦੀ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ, ਜੋ ਜਿੱਥੇ ਸੰਸਾਰ ਵਿੱਚ ਲਾਸਾਨੀ ਸ਼ਹਾਦਤ ਦੇ ਕਾਰਨ ਜਾਣੀ ਜਾਂਦੀ ਹੈ, ਉੱਥੇ ਹੀ, ਇਹ ਧਰਤੀ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਵੀ ਹੈ। ਇੱਥੇ ਬਾਬਾ ਜੋਰਾਵਰ ਸਿੰਘ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ 7 ਸਾਲ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਹਰ ਸਾਲ ਤਿੰਨ ਦਿਨਾਂ ਦਾ ਸ਼ਹੀਦੀ ਜੋੜ ਮੇਲ ਹੁੰਦਾ ਹੈ। ਕੁਰਬਾਨੀ ਦੇ ਨਾਲ ਜੁੜੀ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਸੰਸਾਰ ਦੇ ਨਕਸ਼ੇ ਉੱਤੇ ਆਪਣੀ ਇੱਕ ਖਾਸ (Shaheedi Sabha) ਥਾਂ ਰੱਖਦੀ ਹੈ।

ਫ਼ਤਿਹਗੜ੍ਹ ਸਾਹਿਬ ਦੇ ਨਾਮ 'ਚ ਲੁੱਕਿਆ ਇਤਿਹਾਸ : ਫ਼ਤਿਹਗੜ੍ਹ ਸਾਹਿਬ ਦੇ ਨਾਮ ਤੋਂ ਹੀ ਸਪੱਸ਼ਟ ਹੁੰਦਾ ਹੈ- ਫ਼ਤਿਹ ਭਾਵ ਜਿੱਤ ਅਤੇ ਗੜ ਭਾਵ ਕਿਲ੍ਹਾ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ- ਜਿੱਤਿਆ ਹੋਇਆ ਕਿਲ੍ਹਾ। ਫ਼ਤਿਹਗੜ੍ਹ ਸ਼ਬਦ ਦੇ ਨਾਲ ਸਾਹਿਬ ਜੁੜਨ ਦੇ ਨਾਲ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਧਰਤੀ ਕਿੰਨੀ ਪਵਿਤਰ ਅਤੇ ਸਨਮਾਨ ਲਾਇਕ ਹੈ। ਸ੍ਰੀ ਫਤਿਹਗੜ੍ਹ ਸਾਹਿਬ ਨੂੰ ਇਹ ਨਾਮ ਇੰਝ ਹੀ ਨਹੀਂ ਮਿਲਿਆ, ਸਗੋਂ ਇਸ ਪ੍ਰਾਪਤੀ ਲਈ 300 ਸਾਲ ਦਾ ਲੰਮਾ ਸੰਘਰਸ਼ ਕਰਨਾ ਪਿਆ ਹੈ। ਪਹਿਲਾਂ ਸਰਹਿੰਦ ਦਾ ਸ਼ਾਹੀ ਕਿਲ੍ਹਾ, ਫਿਰ ਫ਼ਤਿਹਗੜ੍ਹ ਸਾਹਿਬ ਅਤੇ ਬਾਅਦ ਵਿੱਚ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਿਆ ਇਹ ਸਥਾਨ ਅੱਜ ਪੂਰਾ ਜ਼ਿਲ੍ਹਾ ਬਣ ਚੁੱਕਾ ਹੈ। ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ (History Of Sri Fatehgarh Sahib Gurudwara) ਦੇ ਕਾਰਨ ਹੋਰ ਵੀ ਵੱਧ ਜਾਂਦੀ ਹੈ। ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵੱਲੋਂ ਜਿੱਥੇ ਜਿੰਦਾ ਦੀਵਾਰਾਂ ਵਿੱਚ ਚਿਣਵਾ ਦਿੱਤਾ ਗਿਆ ਸੀ, ਉਸ ਥਾਂ ਉੱਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ੁਸ਼ੋਭਿਤ ਹੈ।

ਲਾਸਾਨੀ ਸ਼ਹਾਦਤ: ਉਥੇ ਹੀ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਹੇਠਾਂ ਸਥਿਤ ਹੈ ਸ੍ਰੀ ਭੋਰਾ ਸਾਹਿਬ, ਜੋ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ। ਇੱਥੇ 13 ਪੋਹ, 1704 ਵਿੱਚ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਨਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਜਿਨ੍ਹਾ ਦੀ ਉਮਰ ਉਸ ਵੇਲ੍ਹੇ 9 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਜੀ, ਜੋ ਕੇਵਲ 7 ਸਾਲ ਦੇ ਸੀ, ਨੂੰ ਸਰਹਿੰਦ ਦੇ ਨਵਾਬ ਵਜੀਰ ਖਾਨ ਦੇ ਹੁਕਮ ਨਾਲ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਵਯੋਗ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸ ਲਈ ਇਸ ਸਥਾਨ ਨੂੰ ਭੋਰਾ ਸਾਹਿਬ ਦੇ ਨਾਮ ਨਾਲ ਨਹੀਂ, ਸਗੋਂ ਸ਼ਹੀਦੀ ਸਥਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

Last Updated : Dec 26, 2023, 11:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.