ਫ਼ਤਿਹਗੜ੍ਹ ਸਾਹਿਬ : ਕੋਰੋਨਾ ਵਾਇਰਸ ਤੋਂ ਬਚਆ ਲਈ ਸਰਕਾਰ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਇਸ ਸੰਕਟ ਨਾਲ ਨਿਜਿਠੱਣ ਲਈ ਸਰਕਾਰ ਨੇ ਪਿੰਡ ਪੱਧਰ 'ਤੇ ਸੈਕਟਰ ਅਫਸਰਾਂ ਦੀ ਤੈਨਾਤੀ ਕੀਤੀ ਹੋਈ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪਿੰਡਾਂ ਦੀ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਖ-ਵੱਖ ਤਰ੍ਹਾਂ ਦੇ ਸੰਚਾਰ ਮਾਧਿਅਮਾ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜ਼ਰੂਰਤ ਦੀਆਂ ਵਸਤੂਆਂ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਤੱਕ ਜ਼ਰੂਰਤ ਦੀ ਵਸਤੂਆਂ ਨੂੰ ਪਹੁੰਚਦਾ ਕਰਨ ਲਈ ਸਰਗਮ ਹੈ। ਇਸ ਦੌਰਾਨ ਸੈਕਟਰ ਅਫਸਰ ਰਾਹੀ ਪ੍ਰਸ਼ਾਸਨ ਪਿੰਡਾਂ ਵਿੱਚ ਸਹੂਲਤਾਂ ਨੂੰ ਪਹੁੰਚਦਾ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੇਠਲੇ ਪੱਧਰ ਤੱਕ ਸੈਕਟਰ ਅਫਸਰਾਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਿਸ ਵੀ ਕਿਸੇ ਪਿੰਡ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਸੈਕਟਰ ਅਫਸਰ ਉਸ ਦਿੱਕਤ ਨੂੰ ਜਲਦ ਹੱਲ ਕਰਦੇ ਹਨ। ਇਸੇ ਨਾਲ ਹੀ ਸੈਕਟਰ ਅਫਸਰ ਲੋਕਾਂ ਤੱਕ ਜ਼ਰੂਰਤ ਦੀਆਂ ਵਸਤੂਆਂ ਨੂੰ ਪਹੁੰਚਦਾ ਕਰ ਰਹੇ ਹਨ। ਇਹ ਸੈਕਟਰ ਅਫਸਰ ਪਿੰਡਾਂ ਵਿੱਚ ਸਬਜ਼ੀਆਂ ਅਤੇ ਰਾਂਸ਼ਨ ਆਦਿ ਆਮ ਲੋਕਾਂ ਪਿੰਡੋਂ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।