ETV Bharat / state

ਸਕੂਲ ਪ੍ਰਿੰਸੀਪਲ ਨੇ ਵੈਸਟ ਮੈਟੀਰੀਅਲ ਨਾਲ ਤਿਆਰ ਕੀਤੀਆਂ ਸਕਰੈਪ ਬੁੱਕਾਂ - ਪ੍ਰਿੰਸੀਪਲ ਰੰਧਾਵਾ ਸਿੰਘ

ਸੰਸਾਰ ਵਿੱਚ ਅਨੇਕਾਂ ਪ੍ਰਕਾਰ ਦੇ ਸ਼ੌਂਕ ਵੇਖਣ ਨੂੰ ਮਿਲਦੇ ਹਨ, ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਲਪੁਰ ਦੇ ਪ੍ਰਿੰਸੀਪਲ ਰੰਧਾਵਾ ਸਿੰਘ ਸਕਰੈਪ ਬੁੱਕ ਬਣਾਉਣ ਦਾ ਸ਼ੌਂਕ ਰੱਖਦੇ ਹਨ, ਜਿਨ੍ਹਾਂ ਨੇ ਹੁਣ ਤੱਕ 97 ਕਿਤਾਬਾਂ ਤਿਆਰ ਕਰ ਦਿੱਤੀਆਂ ਹਨ।

Scrap books with waste material, fatehgarh sahib
ਫ਼ੋਟੋ
author img

By

Published : Jan 6, 2020, 1:04 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਕ ਵੱਖਰਾ ਸ਼ੌਂਕ ਰੱਖਦੇ ਹਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਲਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਰੰਧਾਵਾ ਸਿੰਘ। ਪ੍ਰਿੰਸੀਪਲ ਰੰਧਾਵਾ ਵੈਸਟ ਮੈਟੀਰੀਅਲ ਤੋਂ ਸਕਰੈਪ ਬੁੱਕਾਂ ਤਿਆਰ ਕਰਦੇ ਹਨ ਜਿਸ ਵਿੱਚ ਉਹ ਅਖ਼ਬਾਰ ਵਿੱਚ ਛਪੀਆਂ ਵੱਖ ਵੱਖ ਕਹਾਣੀਆਂ, ਸਿਹਤ ਦੇ ਨਾਲ ਜੁੜੇ ਹੋਏ ਲੇਖ, ਰੁਜ਼ਗਾਰ ਦੇ ਨਾਲ ਜੁੜੇ ਹੋਏ ਲੇਖ ਕੱਟ ਕੇ ਉਨ੍ਹਾਂ ਨੂੰ ਇਨ੍ਹਾਂ ਕਿਤਾਬਾਂ 'ਤੇ ਚਿਪਕਾਉਂਦੇ ਹਨ।

ਇਸ ਬਾਰੇ ਜਦੋਂ ਉਨ੍ਹਾਂ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੇਰਨਾ ਪ੍ਰੋਫੈਸਰ ਬਲਜੀਤ ਸਿੰਘ ਮਾਨ ਤੋਂ 1986 ਵਿੱਚ ਮਿਲੀ। ਉਹ 1986 ਵਿੱਚ ਪ੍ਰੋਫੈਸਰ ਬਲਜੀਤ ਸਿੰਘ ਮਾਨ ਦੇ ਲਈ ਇਸ ਤਰ੍ਹਾਂ ਦੀਆਂ ਕਿਤਾਬਾਂ ਬਣਾਇਆ ਕਰਦੇ ਸਨ। ਉਸ ਤੋਂ ਬਾਅਦ ਉਹ 1990 ਵਿੱਚ ਆਪਣੀਆਂ ਕਿਤਾਬਾਂ ਬਣਾਉਣੀਆਂ ਵੀ ਸ਼ੁਰੂ ਕਰਨ ਲੱਗ ਗਏ। ਹੁਣ ਤੱਕ ਉਨ੍ਹਾਂ ਕੋਲ 97 ਦੇ ਕਰੀਬ ਕਿਤਾਬਾਂ ਤਿਆਰ ਹਨ।

ਵੇਖੋ ਵੀਡੀਓ

ਪ੍ਰਿੰਸੀਪਲ ਨੇ ਦੱਸਿਆ ਕਿ ਪਸ਼ੂਆਂ ਉੱਤੇ ਬਣੀ ਕਿਤਾਬ ਬਣਾਉਣ ਲਈ ਉਨ੍ਹਾਂ ਨੂੰ 10 ਸਾਲ ਦੇ ਕਰੀਬ ਸਮਾਂ ਲੱਗਿਆ ਅਤੇ ਹੋਰ ਕਿਤਾਬ ਲਗਭਗ 3-4 ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਘਰ-ਪਰਿਵਾਰ ਉਨ੍ਹਾਂ ਦੀ ਇਸ ਕੰਮ ਵਿੱਚ ਕਿੰਨੀ ਮਦਦ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਵਾਲੇ ਇਹ ਕੰਮ ਕਰਦੇ ਹੋਏ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਦੇ, ਬਾਕੀ ਆਪਣਾ ਕੰਮਉਹ ਖੁਦ ਹੀ ਕਰ ਲੈਂਦੇ ਹਨ।

ਪ੍ਰਿੰਸੀਪਲ ਰੰਧਾਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਮੇਂ ਵੀ ਘਰ ਵਿੱਚ 450-500 ਦੇ ਕਰੀਬ ਕਿਤਾਬਾਂ ਬਣਾਉਣ ਲਈ ਸਾਮਾਨ ਪਿਆ ਹੈ ਅਤੇ ਉਹ ਆਪਣੀ ਰਿਟਾਇਰਮੈਂਟ ਤੱਕ 3000 ਦੇ ਕਰੀਬ ਕਿਤਾਬਾਂ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਕਿਸੇ ਲਾਇਬ੍ਰੇਰੀ ਨੂੰ ਦੇ ਦੇਣਗੇ, ਜਿੱਥੇ ਲੋਕ ਇਨ੍ਹਾਂ ਨੂੰ ਪੜ੍ਹ ਕੇ ਬਹੁਤ ਕੁਝ ਸਿਖ ਸਕਦੇ ਹਨ।

ਇਹ ਵੀ ਪੜ੍ਹੋ: ਜੇਐਨਯੂ ਹਿੰਸਾ LIVE: ਦਿੱਲੀ ਪੁਲਿਸ ਨੇ ਦਰਜ ਕੀਤੀ ਪਹਿਲੀ FIR, ਕ੍ਰਾਈਮ ਬ੍ਰਾਂਚ ਕਰੇਗੀ ਜਾਂਚ

Intro:ਸੰਸਾਰ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਸ਼ੌਂਕ ਦੇਖਣ ਨੂੰ ਮਿਲਦੇ ਹਨ ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਦੇ ਪ੍ਰਿੰਸੀਪਲ ਰੰਧਾਵਾ ਸਿੰਘ ਸਕਰੈਪ ਬੁੱਕ ਬਣਾਉਣ ਦਾ ਸ਼ੌਂਕ ਰੱਖਦੇ ਹਨ ਜਿਨ੍ਹਾਂ ਨੇ ਹੁਣ ਤੱਕ 97 ਕਿਤਾਬਾਂ ਤਿਆਰ ਕਰ ਦਿੱਤੀਆਂ ਹਨ

Body:ਸੰਸਾਰ ਵਿੱਚ ਅਨੇਕਾਂ ਪ੍ਰਕਾਰ ਦੇ ਸ਼ੌਂਕ ਦੇਖਣ ਨੂੰ ਮਿਲਦੇ ਹਨ ਇਸੇ ਤਰ੍ਹਾਂ ਹੀ ਇੱਕ ਵੱਖਰਾ ਸ਼ੌਂਕ ਰੱਖ ਰਹੇ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਰੰਧਾਵਾ ਸਿੰਘ ਜੋ ਵੈਸਟ ਮਟੀਰੀਅਲ ਤੋਂ ਸਕਰੈਪ ਬੁੱਕਾਂ ਤਿਆਰ ਕਰਦੇ ਹਨ ਜਿਸ ਦੇ ਵਿੱਚ ਉਹ ਅਖ਼ਬਾਰ ਵਿੱਚ ਛਪੀਆਂ ਵੱਖ ਵੱਖ ਕਹਾਣੀਆਂ, ਸਿਹਤ ਦੇ ਨਾਲ ਜੁੜੇ ਹੋਏ ਲੇਖ, ਰੁਜ਼ਗਾਰ ਦੇ ਨਾਲ ਜੁੜੇ ਹੋਏ ਲੇਖ ਕੱਟ ਕੇ ਉਨ੍ਹਾਂ ਨੂੰ ਇਨ੍ਹਾਂ ਕਿਤਾਬਾਂ ਤੇ ਚਿਪਕਾਉਂਦੇ ਹਨ । ਇਸ ਬਾਰੇ ਜਦੋਂ ਉਨ੍ਹਾਂ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੇਰਨਾ ਪ੍ਰੋਫੈਸਰ ਬਲਜੀਤ ਸਿੰਘ ਮਾਨ ਤੋਂ 1986 ਵਿੱਚ ਮਿਲੀ । ਉਹ 1986 ਦੇ ਵਿੱਚ ਪ੍ਰੋਫੈਸਰ ਬਲਜੀਤ ਸਿੰਘ ਮਾਨ ਦੇ ਲਈ ਇਸ ਤਰ੍ਹਾਂ ਦੀਆਂ ਕਿਤਾਬਾਂ ਬਣਾਇਆ ਕਰਦੇ ਸਨ ਉਸ ਤੋਂ ਬਾਅਦ ਉਹ 1990 ਦੇ ਵਿੱਚ ਆਪਣੀਆਂ ਕਿਤਾਬਾਂ ਬਣਾਉਣੀਆਂ ਵੀ ਸ਼ੁਰੂ ਕਰਨ ਲੱਗੇ ਇਸ ਮੌਕੇ ਉਨ੍ਹਾਂ ਦੇ ਕੋਲ 97 ਦੇ ਕਰੀਬ ਕਿਤਾਬਾਂ ਤਿਆਰ ਹਨ । ਉਨ੍ਹਾਂ ਦੱਸਿਆ ਪਸ਼ੂਆਂ ਦੇ ਉੱਤੇ ਬਣੀ ਕਿਤਾਬ ਬਣਾਉਣ ਦੇ ਲਈ ਉਨ੍ਹਾਂ ਨੂੰ ਦਸ ਸਾਲ ਦੇ ਕਰੀਬ ਸਮਾ ਲੱਗਿਆ ਅਤੇ ਹੋਰ ਕਿਤਾਬ ਲਗਪਗ ਤਿੰਨ ਚਾਰ ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਘਰ ਦੇ ਉਨ੍ਹਾਂ ਲਈ ਕਿੰਨੀ ਮਦਦ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਇਸ ਕੰਮ ਦੇ ਵਿੱਚ ਮਦਦ ਨਹੀਂ ਕਰਦੇ ਅਤੇ ਇਸ ਕੰਮ ਕਰਦੇ ਹੋਏ ਨੂੰ ਪ੍ਰੇਸ਼ਾਨ ਵੀ ਨਹੀਂ ਕਰਦੇ ਤੇ ਉਹ ਆਪਣਾ ਸਮਾਂ ਕਿਤਾਬ ਬਣਾਉਣ ਦੇ ਵਿੱਚ ਲਗਾਉਂਦੇ ਹਨ । ਪ੍ਰਿੰਸੀਪਲ ਰੰਧਾਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਮੇਂ ਵੀ ਘਰ ਦੇ ਵਿੱਚ ਸਾਢੇ ਚਾਰ ਸੌ ਤੋਂ ਪੰਜ ਸੌ ਦੇ ਕਰੀਬ ਕਿਤਾਬਾਂ ਬਣਾਉਣ ਲਈ ਸਾਮਾਨ ਪਿਆ ਹੈ ਅਤੇ ਉਹ ਆਪਣੀ ਰਿਟਾਇਰਮੈਂਟ ਤੱਕ ਤਿੰਨ ਹਜ਼ਾਰ ਦੇ ਕਰੀਬ ਕਿਤਾਬਾਂ ਬਣਾ ਦੇਣਗੇ । ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਕਿਸੇ ਲਾਇਬ੍ਰੇਰੀ ਦੇ ਲਈ ਦੇ ਦੇਣਗੇ ਜਿੱਥੇ ਲੋਕ ਇਨ੍ਹਾਂ ਨੂੰ ਪੜ੍ਹ ਕੇ ਬਹੁਤ ਕੁਝ ਸਿੱਖ ਸਕਦੇ ਹਨ ।

byte - ਪ੍ਰਿੰਸੀਪਲ ਰੰਧਾਵਾ ਸਿੰਘ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.